Dengue patient health care: ਬਦਲਦੇ ਮੌਸਮ ‘ਚ ਡੇਂਗੂ ਵੀ ਸਭ ਤੋਂ ਵੱਧ ਫੈਲਣ ਵਾਲੀਆਂ ਬਿਮਾਰੀਆਂ ‘ਚੋਂ ਇੱਕ ਹੈ। ਡੇਂਗੂ ਦਾ ਵਾਇਰਸ ਪਹਿਲੇ ਹਫ਼ਤੇ ਤੋਂ ਹੀ ਮਰੀਜ਼ ਦੇ ਖ਼ੂਨ ‘ਚ ਮੌਜੂਦ ਹੁੰਦਾ ਹੈ। ਜੇਕਰ ਡੇਂਗੂ ਤੋਂ ਪੀੜਤ ਵਿਅਕਤੀ ਨੂੰ ਮੱਛਰ ਨੇ ਡੰਗ ਲਿਆ ਹੈ ਤਾਂ ਬਾਕੀ ਮੈਂਬਰਾਂ ਨੂੰ ਵੀ ਡੇਂਗੂ ਹੋ ਸਕਦਾ ਹੈ। ਇਸ ਲਈ ਡੇਂਗੂ ਦੇ ਮਰੀਜ਼ਾਂ ਨੂੰ ਆਪਣੇ ਆਲੇ-ਦੁਆਲੇ ਅਤੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ‘ਚ ਵੀ ਡੇਂਗੂ ਦਾ ਮਰੀਜ਼ ਹੈ ਤਾਂ ਉਹ ਇਨ੍ਹਾਂ ਤਰੀਕਿਆਂ ਨਾਲ ਆਪਣੀ ਸਿਹਤ ਦਾ ਖਿਆਲ ਰੱਖ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਡੀਹਾਈਡਰੇਸ਼ਨ ਤੋਂ ਕਰੋ ਬਚਾਅ: ਜੇਕਰ ਤੁਹਾਡੇ ਘਰ ‘ਚ ਕਿਸੇ ਮਰੀਜ਼ ਨੂੰ ਡੇਂਗੂ ਹੋ ਗਿਆ ਹੈ ਤਾਂ ਉਸ ਨੂੰ ਪੂਰਾ ਪਾਣੀ ਜ਼ਰੂਰ ਪਿਲਾਓ। ਡੀਹਾਈਡਰੇਸ਼ਨ ਦੀ ਸਮੱਸਿਆ ਹੋਣ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ। ਡੇਂਗੂ ਦੇ ਕਾਰਨ ਤੁਸੀਂ ਬੁਖਾਰ, ਉਲਟੀਆਂ ਵਰਗੇ ਲੱਛਣ ਵੀ ਦੇਖ ਸਕਦੇ ਹੋ, ਜਿਸ ਕਾਰਨ ਸਰੀਰ ‘ਚ ਤਰਲ ਦੀ ਮਾਤਰਾ ਘੱਟ ਜਾਂਦੀ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਤੁਸੀਂ ਡਾਈਟ ‘ਚ ਨਿੰਬੂ ਪਾਣੀ, ਨਾਰੀਅਲ ਪਾਣੀ, ਸਬਜ਼ੀਆਂ ਦਾ ਰਸ ਸ਼ਾਮਲ ਕਰ ਸਕਦੇ ਹੋ।
ਮੱਛਰਾਂ ਦੀ ਐਂਟਰੀ ਕਰੋ ਬੰਦ: ਜੇਕਰ ਤੁਹਾਡੇ ਘਰ ‘ਚ ਡੇਂਗੂ ਦਾ ਕੋਈ ਮਰੀਜ਼ ਹੈ ਤਾਂ ਆਪਣੇ ਘਰ ਨੂੰ ਮੱਛਰਾਂ ਤੋਂ ਬਚਾਓ। ਘਰ ਦੀਆਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ ਤਾਂ ਜੋ ਡੇਂਗੂ ਦੇ ਮਰੀਜ਼ ਅੰਦਰ ਨਾ ਆਉਣ। ਇਸ ਤੋਂ ਇਲਾਵਾ ਜੇਕਰ ਘਰ ‘ਚ ਕੋਈ ਡੇਂਗੂ ਤੋਂ ਪੀੜਤ ਹੈ ਤਾਂ ਉਸ ਨੂੰ ਆਰਾਮ ਕਰਨ ਦਿਓ।
ਬੁਖਾਰ ਹੋਣ ‘ਤੇ ਮਰੀਜ਼ ਦਾ ਇਸ ਤਰ੍ਹਾਂ ਰੱਖੋ ਧਿਆਨ: ਜੇਕਰ ਤੁਹਾਡੇ ਘਰ ਦੇ ਕਿਸੇ ਵਿਅਕਤੀ ਨੂੰ ਬੁਖਾਰ ਹੈ ਤਾਂ ਉਸ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਦਿਓ। ਜੇਕਰ ਮਰੀਜ਼ ਨੂੰ ਤੇਜ਼ ਬੁਖਾਰ ਹੋਵੇ ਤਾਂ ਉਸ ਨੂੰ ਠੰਡੇ ਪਾਣੀ ਦੀ ਸਪੰਜ ਕਰੋ। ਇਸ ਤੋਂ ਇਲਾਵਾ ਤੁਸੀਂ ਉਸ ਨੂੰ ਪੈਰਾਸੀਟਾਮੋਲ ਦੀ ਗੋਲੀ ਵੀ ਦੇ ਸਕਦੇ ਹੋ। ਪਰ ਤੁਹਾਨੂੰ ਮਰੀਜ਼ ਨੂੰ 4 ਤੋਂ ਵੱਧ ਗੋਲੀਆਂ ਨਹੀਂ ਦੇਣੀਆਂ ਚਾਹੀਦੀਆਂ।
ਬੁਖਾਰ ਤੋਂ ਬਾਅਦ ਵੀ ਵਰਤੋਂ ਸਾਵਧਾਨੀ: ਡੇਂਗੂ ਦੇ ਮਰੀਜ਼ ਦਾ ਬੁਖਾਰ ਭਾਵੇਂ ਉਤਰ ਗਿਆ ਹੋਵੇ, ਤੁਹਾਨੂੰ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਬੁਖਾਰ ਘੱਟ ਹੋਣ ਤੋਂ ਬਾਅਦ ਵੀ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਪੇਟ ‘ਚ ਗੰਭੀਰ ਦਰਦ, ਰੈਸ਼ੇਜ, ਸਾਹ ਲੈਣ ‘ਚ ਮੁਸ਼ਕਲ ਆਦਿ।
ਐਮਰਜੈਂਸੀ ‘ਚ ਰੱਖੋ ਧਿਆਨ: ਜੇਕਰ ਮਰੀਜ਼ ਨੂੰ 24 ਘੰਟਿਆਂ ‘ਚ 3 ਤੋਂ ਵੱਧ ਵਾਰ ਉਲਟੀਆਂ ਆਉਂਦੀਆਂ ਹਨ ਤਾਂ ਉਸਨੂੰ ਤੁਰੰਤ ਡਾਕਟਰ ਕੋਲ ਲੈ ਜਾਓ। ਜੇਕਰ ਮਰੀਜ਼ ਦੇ ਨੱਕ ਜਾਂ ਮਸੂੜਿਆਂ ‘ਚੋਂ ਬਲੀਡਿੰਗ ਹੋ ਰਹੀ ਹੈ ਤਾਂ ਜ਼ਰੂਰ ਧਿਆਨ ਦਿਓ। ਇਹ ਵੀ ਐਮਰਜੈਂਸੀ ਹੋ ਸਕਦੀ ਹੈ। ਉਲਟੀਆਂ, ਮਲ ‘ਚ ਖੂਨ ਆਉਣਾ, ਠੰਢੀ ਸਕਿਨ ਵੀ ਡੇਂਗੂ ਦੇ ਲੱਛਣ ਹੋ ਸਕਦੇ ਹਨ।
ਮਰੀਜ਼ ਨੂੰ ਅਜਿਹਾ ਭੋਜਨ ਦਿਓ: ਡੇਂਗੂ ਦੇ ਮਰੀਜ਼ ਨੂੰ ਜ਼ਿਆਦਾ ਫੈਟ ਵਾਲਾ ਭੋਜਨ ਅਤੇ ਠੰਡਾ ਭੋਜਨ ਨਾ ਦਿਓ। ਮਰੀਜ਼ ਨੂੰ ਘਰ ‘ਚ ਤਿਆਰ ਕੀਤਾ ਗਿਆ ਤਾਜ਼ਾ ਭੋਜਨ ਹੀ ਖੁਆਓ। ਇਸ ਤੋਂ ਇਲਾਵਾ ਤੁਸੀਂ ਮਰੀਜ਼ ਨੂੰ ਤਰਲ ਪਦਾਰਥ ਜਿਵੇਂ ਸੂਪ, ਜੂਸ ਆਦਿ ਦੇ ਸਕਦੇ ਹੋ। ਇਸ ਤੋਂ ਇਲਾਵਾ ਮਰੀਜ਼ ਨੂੰ ਜ਼ਿਆਦਾ ਤੇਲ ਜਾਂ ਮਸਾਲੇ ਨਾ ਦਿਓ।