ਪੰਜਾਬ ਦੇ ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਯੁਵਾ ਤੇ ਪਹਿਲੀ ਵਾਰ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ ਅੱਜ ਪਿੰਡ ਲਖੇਵਾਲ ਦੇ ਮਨਦੀਪ ਸਿੰਘ ਦੀ ਜੀਵਨ ਸਾਥਣ ਬਣ ਗਈ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਦੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਚ ਨਿਭਾਈਆਂ ਗਈਆਂ। ਵਿਆਹ ਸਮਾਰੋਹ ਵਿਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਸਣੇ ਕਰੀਬੀ ਜਾਣਕਾਰ ਮੌਜੂਦ ਰਹੇ। ਵਿਆਹ ਸਮਾਰੋਹ ਕਾਫੀ ਸਾਧਾਰਨ ਸੀ।
ਨਰਿੰਦਰ ਕੌਰ ਤੇ ਮਨਦੀਪ ਸਿੰਘ ਦੀ ਜਾਣ ਪਛਾਣ ਸਕੂਲ ਦੇ ਸਮੇਂ ਤੋਂ ਹੀ ਹੈ। ਦੋਵਾਂ ਦੇ ਪਿੰਡ ਦੀ ਦੂਰੀ ਵੀ ਸਿਰਫ 2 ਕਿਲੋਮੀਟਰ ਹੈ। ਮਨਦੀਪ ਸਿੰਘ ‘ਆਪ’ ਦੇ ਵਲੰਟੀਅਰ ਹਨ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹੀ ਰਹਿ ਚੁੱਕੇ ਹਨ। ਮਨਦੀਪ ਸਿੰਘ ਪਤਨੀ ਨਰਿੰਦਰ ਕੌਰ ਭਰਾਜ ਦੇ ਪੱਖ ਵਿਚ ਚੋਣ ਪ੍ਰਚਾਰ ਵੀ ਕਰ ਚੁੱਕੇ ਹਨ।
ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਤੇ ਪਹਿਲੀ ਮਹਿਲਾ ਵਿਧਾਇਕ ਬਣ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਚੋਣਾਂ ਵਿਚ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ। ਭਰਾਜ ਨੇ ਕਾਂਗਰਸੀ ਉਮੀਦਵਾਰ ਤੇ ਦਿੱਗਜ਼ ਨੇਤਾ ਵਿਜੈਇੰਦਰ ਸਿੰਗਲਾ ਤੇ ਭਾਜਪਾ ਦੇ ਸੀਨੀਅਰ ਨੇਤਾ ਅਰਵਿੰਦ ਖੰਨਾ ਨੂੰ ਮਾਤ ਦਿੱਤੀ ਸੀ। ਭਰਾਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲਐੱਲਬੀ ਦੀ ਸਿੱਖਿਆ ਹਾਸਲ ਕੀਤੀ ਹੈ ਤੇ ਉਹ ਦੋ ਵਾਰ ਆਪ ਦੀ ਜ਼ਿਲ੍ਹਾ ਯੂਥ ਪ੍ਰਧਾਨ ਵੀ ਰਹਿ ਚੁੱਕੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਮਨਦੀਪ ਸਿੰਘ ਨੂੰ ਵਿਆਹ ਦੀਆਂ ਮੁਬਾਰਕਾਂ। ਮੈਂ ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਨਰਿੰਦਰ ਕੌਰ ਭਰਾਜ ਸਾਲ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਉਸ ਸਮੇਂ ਚਰਚਾ ਵਿਚ ਆਈ ਸੀ ਜਦੋਂ ਉਨ੍ਹਾਂ ਨੇ ਇਕੱਲੇ ਹੀ ਆਪਣੇ ਪਿੰਡ ਵਿਚ ਆਮ ਆਦਮੀ ਪਾਰਟੀ ਦਾ ਬੂਥ ਲਗਾਇਆ ਸੀ। ਇਸ ਦੇ ਬਾਅਦ ਭਗਵੰਤ ਮਾਨ ਜ਼ਰੀਏ ਸਿਆਸਤ ਵਿਚ ਆਈ।