ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਜ਼ਮਾਨਤ ਮਿਲਣ ਦੇ ਬਾਅਦ ਕਿਹਾ ਕਿ ਮੈਂ ਬੇਕਸੂਰ ਹਾਂ। ਮੇਰਾ ਚੰਡੀਗੜ੍ਹ ਵੀਡੀਓ ਮਾਮਲੇ ਵਿਚ ਕੁਝ ਲੈਣਾ-ਦੇਣਾ ਨਹੀਂ ਹੈ। ਮੇਰੀ ਸਿਰਫ ਫੋਟੋ ਦਾ ਇਸਤੇਮਾਲ ਕੀਤਾ ਗਿਆ ਸੀ।
ਰੰਕਜ ਨੇ ਕਿਹਾ ਕਿ ਲੋਕ ਮੈਨੂੰ ਦੋਸ਼ੀ ਮੰਨ ਰਹੇ ਹਨ ਜਦਕਿ ਅਜਿਹਾ ਨਹੀਂ ਹੈ। ਮੈਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ। ਇਹ ਸਾਜ਼ਿਸ਼ ਕਿਸ ਨੇ ਰਚੀ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਤੇ ਕੋਰਟ ਇਸ ਦੀ ਜਾਂਚ ਕਰ ਰਹੀ ਹੈ।
ਜਦੋਂ ਰੰਕਜ ਤੋਂ ਪੁੱਛਿਆ ਗਿਆ ਕੀ ਤੁਸੀਂ ਰੇਹੜੂ ਦੇ ਰਹਿਣ ਵਾਲੇ ਲੜਕਾ ਤੇ ਲੜਕੀ ਨੂੰ ਜਾਣਦੇ ਹੋ ਤਾਂ ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਲੋਕ ਕਿਹੜੇ ਹਨ। ਮੈਂ ਤਾਂ ਹੈਰਾਨ ਹਾਂ ਕਿ ਮੇਰਾ ਨਾਂ ਇਸ ਮਾਮਲੇ ਵਿਚ ਕਿਵੇਂ ਆਇਆ। ਮੇਰਾ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਗਿਆ।
ਪਿਤਾ ਰੂਪ ਸਿੰਘ ਵਰਮਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੇਰੇ ਬੇਟੇ ਨੇ ਕੁਝ ਨਹੀਂ ਕੀਤਾ ਹੈ। ਉਸ ਨੂੰ ਇਸ ਵਿਚ ਫਸਾਇਆ ਜਾ ਰਿਹਾ ਹੈ। ਮੈਂ ਦੇਵ ਭੂਮੀ ਹਿਮਾਚਲ ਦਾ ਰਹਿਣ ਵਾਲਾ ਹਾਂ। ਅਸੀਂ ਇਸ ਤਰ੍ਹਾਂ ਦਾ ਕੰਮ ਕਦੇ ਨਹੀਂ ਕਰਦੇ। ਮੈਨੂੰ ਆਪਣੀ ਦੇਵੀ-ਦੇਵਤਿਆਂ ‘ਤੇ ਵਿਸ਼ਵਾਸ ਸੀ ਕਿ ਸਾਨੂੰ ਇਨਸਾਫ ਮਿਲੇਗਾ। ਭਗਵਾਨ ਹਮੇਸ਼ਾ ਇਨਸਾਫ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ।
ਰੰਕਜ ਨੇ ਆਪਣੀ ਜ਼ਮਾਨਤ ਅਰਜ਼ੀ ਵਿਚ ਖੁਦ ਨੂੰ ਪੂਰੀ ਤਰ੍ਹਾਂ ਬੇਕਸੂਰ ਦੱਸਿਆ। ਉਸ ਦੀ ਫੇਸਬੁੱਕ ਤੋਂ ਡੀਪੀ ਚੁੱਕ ਕੇ ਇਸ ਦਾ ਗਲਤ ਇਸਤੇਮਾਲ ਕੀਤਾ ਗਿਆ। ਰੰਕਜ ਨੇ ਦਾਅਵਾ ਕੀਤਾ ਸੀ ਕਿ ਉੁਹ ਰੇਹੜੂ ਦੇ ਸੰਨੀ ਮਹਿਤਾ, ਦੋਸ਼ੀ ਵਿਦਿਆਰਥੀ ਤੇ ਫੌਜੀ ਸੰਜੀਵ ਸਿੰਘ ਨੂੰ ਕਦੇ ਵੀ ਨਹੀਂ ਮਿਲਿਆ ਤੇ ਨਾ ਹੀ ਸੰਪਰਕ ਕੀਤਾ। ਉਸ ਦੇ ਕਾਲ ਡਿਟੇਲਸ ਵੀ ਚੈੱਕ ਕੀਤੀ ਜਾ ਸਕਦੀ ਹੈ। ਦੋਸ਼ੀ ਫੌਜੀ ਵੀ ਕੋਰਟ ਪੇਸ਼ੀ ਦੌਰਾਨ ਰੰਕਜ ਨੂੰ ਨਿਰਦੋਸ਼ ਦੱਸ ਚੁੱਕਾ ਸੀ।
ਵੀਡੀਓ ਲਈ ਕਲਿੱਕ ਕਰੋ -: