Daal chawal health benefits: ਦਾਲ-ਚਾਵਲ ਦਾ ਨਾਂ ਸੁਣਦੇ ਹੀ ਭਾਰਤੀਆਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇੱਥੋਂ ਦੇ ਲੋਕ ਦਾਲ ਅਤੇ ਚੌਲਾਂ ਨੂੰ ‘ਕਮਫਰਟ ਫੂਡ’ ਵੀ ਕਹਿੰਦੇ ਹਨ ਕਿਉਂਕਿ ਇਹ ਖਾਣਾ ਉਨ੍ਹਾਂ ਨੂੰ ਘਰ ਦੀ ਯਾਦ ਦਿਵਾਉਂਦਾ ਹੈ। ਦਾਲ ਅਤੇ ਚੌਲ ਨਾ ਸਿਰਫ ਖਾਣ ‘ਚ ਟੇਸਟੀ ਹੁੰਦੇ ਹਨ ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਸਲ ‘ਚ ਦਾਲ ਪ੍ਰੋਟੀਨ, ਫਾਈਬਰ ਅਤੇ ਕੋਲੈਸਟ੍ਰੋਲ ਨਾਲ ਭਰਪੂਰ ਹੁੰਦੀ ਹੈ ਅਤੇ ਚੌਲ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਇਹ ਇੱਕ ਹੈਲਥੀ ਡਾਇਟ ਹੈ ਆਓ ਜਾਣਦੇ ਹਾਂ ਰੋਜ਼ਾਨਾ ਦਾਲ ਅਤੇ ਚੌਲ ਖਾਣ ਦੇ ਫਾਇਦੇ।
ਪਾਚਨ ਤੰਤਰ ਮਜ਼ਬੂਤ: ਦਾਲ ਅਤੇ ਚੌਲ ਤੁਹਾਡੇ ਪਾਚਨ ਤੰਤਰ ਨੂੰ ਆਰਾਮ ਦਿੰਦੇ ਹਨ। ਮਸੂਰ ਦੀ ਦਾਲ ਜਾਂ ਮੂੰਗ ਦੀ ਦਾਲ ਆਸਾਨੀ ਨਾਲ ਪਚ ਜਾਂਦੀ ਹੈ ਕਿਉਂਕਿ ਸਰੀਰ ਇਸ ਦੇ ਅੰਦਰ ਮੌਜੂਦ ਪ੍ਰੋਟੀਨ ਨੂੰ ਆਸਾਨੀ ਨਾਲ ਤੋੜ ਦਿੰਦਾ ਹੈ। ਚੌਲ ਪਚਣ ‘ਚ ਵੀ ਆਸਾਨ ਹੁੰਦੇ ਹਨ। ਚੌਲ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੁੰਦੇ ਹਨ ਇਸ ਲਈ ਇਹ ਐਨਰਜ਼ੀ ਵੀ ਦਿੰਦਾ ਹੈ। ਇਸ ਨਾਲ ਪਾਚਨ ਤੰਤਰ ‘ਤੇ ਕੋਈ ਦਬਾਅ ਨਹੀਂ ਪੈਂਦਾ ਅਤੇ ਪਾਚਨ ਤੰਤਰ ਦੀ ਕਿਰਿਆ ਮਜ਼ਬੂਤ ਰਹਿੰਦੀ ਹੈ।
ਵਜ਼ਨ ਕੰਟਰੋਲ: ਦਾਲ-ਚੌਲ ਇੱਕ ਹਲਕਾ ਭੋਜਨ ਹੈ, ਇਸ ਲਈ ਕਈ ਡਾਇਟ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਭਾਰ ਘਟਾਉਣ ਵਾਲੀ ਡਾਈਟ ਲੈ ਰਹੇ ਹੋ ਤਾਂ ਹਫ਼ਤੇ ‘ਚ ਦੋ ਵਾਰ ਚੌਲ ਜ਼ਰੂਰ ਲਓ। ਸਬਜ਼ੀਆਂ ਵੀ ਜ਼ਰੂਰੀ ਲਓ। ਜੇਕਰ ਤੁਸੀਂ ਚਾਹੋ ਤਾਂ ਸਫੇਦ ਚੌਲਾਂ ਦੀ ਬਜਾਏ ਬ੍ਰਾਊਨ ਰਾਈਸ ਦੀ ਵੀ ਵਰਤੋਂ ਕਰ ਸਕਦੇ ਹੋ।
ਫਾਈਬਰ ਨਾਲ ਭਰਪੂਰ: ਦਾਲ ਅਤੇ ਚੌਲਾਂ ‘ਚ ਕਾਫੀ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਤੁਹਾਡੀ ਪਾਚਨ ਤੰਤਰ ਨੂੰ ਠੀਕ ਤਰ੍ਹਾਂ ਨਾਲ ਚਲਾਉਣ ‘ਚ ਮਦਦਗਾਰ ਹੁੰਦਾ ਹੈ। ਫਾਈਬਰ ਤੁਹਾਨੂੰ ਡਾਇਬਟੀਜ਼ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ ਅਤੇ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਦਾ ਹੈ।
ਸ਼ਾਕਾਹਾਰੀ ਲਈ ਵਧੀਆ ਪ੍ਰੋਟੀਨ ਸਰੋਤ: ਜੋ ਲੋਕ ਸ਼ਾਕਾਹਾਰੀ ਹਨ, ਉਨ੍ਹਾਂ ਲਈ ਦਾਲ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ। ਦਾਲ ਅਤੇ ਚੌਲਾਂ ‘ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ ਇਸ ਲਈ ਜਦੋਂ ਇਨ੍ਹਾਂ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਇਹ ਪ੍ਰੋਟੀਨ ਦੇ ਚੰਗੇ ਸਰੋਤ ਸਾਬਤ ਹੁੰਦੇ ਹਨ।
ਚੰਗੀ ਨੀਂਦ: ਕਿਹਾ ਜਾਂਦਾ ਹੈ ਕਿ ਰਾਤ ਨੂੰ ਹਲਕਾ ਖਾਣਾ ਚਾਹੀਦਾ ਹੈ ਇਸ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਲਈ ਰਾਤ ਨੂੰ ਦਾਲ ਚੌਲ ਖਾਓ ਭੋਜਨ ਜਲਦੀ ਪਚ ਜਾਵੇਗਾ ਅਤੇ ਨੀਂਦ ਦੀ ਗੁਣਵੱਤਾ ‘ਚ ਵੀ ਸੁਧਾਰ ਹੋਵੇਗਾ।
ਟੇਸਟੀ ਹੋਣ ਦੇ ਨਾਲ ਬਣਾਉਣ ‘ਚ ਆਸਾਨ: ਦਾਲ ਅਤੇ ਚੌਲ ਬਣਾਉਣ ਅਤੇ ਖਾਣਾ ਬਹੁਤ ਆਸਾਨ ਕੰਮ ਹੈ। ਜਦੋਂ ਤੁਸੀਂ ਦਫਤਰ ਤੋਂ ਥੱਕ ਕੇ ਵਾਪਸ ਆਉਂਦੇ ਹੋ ਤਾਂ ਇਸ ਨੂੰ ਤੁਰੰਤ ਤਿਆਰ ਕਰਕੇ ਖਾਧਾ ਜਾ ਸਕਦਾ ਹੈ। ਕੋਈ ਵੀ ਚੀਜ਼ ਤੁਹਾਡੇ ਲਈ ਉਦੋਂ ਹੀ ਸਿਹਤਮੰਦ ਹੁੰਦੀ ਹੈ ਜਦੋਂ ਉਹ ਤੁਹਾਨੂੰ ਸੰਤੁਸ਼ਟੀ ਦਿੰਦੀ ਹੈ।