ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਸੰਘ ਚੋਣਾਂ ਲਈ ਅੱਜ ਨਾਮੀਨੇਸ਼ਨ ਭਰੇ ਜਾਣਗੇ। 18 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਲ ਦੇ ਚੱਲਦੇ ਚੋਣਾਂ ਨਹੀਂ ਹੋ ਸਕੀਆਂ ਸਨ। ਅਜਿਹੇ ‘ਚ ਇਸ ਵਾਰ PU ਵਿੱਚ ਚੋਣ ਮਾਹੌਲ ਗਰਮਾ ਸਕਦਾ ਹੈ। ਕਈ ਸਟੂਡੈਂਟ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕਰਨ ਵਿੱਚ ਲੱਗੀਆਂ ਹੋਈਆਂ ਹਨ। PU ਤੋਂ ਮਾਨਤਾ ਪ੍ਰਾਪਤ ਸ਼ਹਿਰ ਦੇ ਕਰੀਬ 10 ਕਾਲਜਾਂ ਵਿੱਚ ਵੀ 18 ਨੂੰ ਹੀ ਚੋਣਾਂ ਹੋਣੀਆਂ ਹਨ। ਇਸੇ ਦੇ ਲਈ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਲਈ ਲੋਕ ਇਨਸਾਫ਼ ਪਾਰਟੀ ਨਾਲ ਸਬੰਧਤ ਸਟੂਡੈਂਟ ਇਨਸਾਫ਼ ਮੋਰਚਾ ਪੂਰੀ ਤਰ੍ਹਾਂ ਤਿਆਰ ਹੈ।
ਇਹ ਬਿਆਨ ਜਾਰੀ ਕਰਦੇ ਹੋਏ ਸਟੂਡੈਂਟ ਇਨਸਾਫ਼ ਮੋਰਚਾ ਪੰਜਾਬ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਕਿਹਾ ਵਿਦਿਆਰਥੀਆਂ ਦੀਆਂ ਚੋਣਾਂ ਦੇਸ਼ ਸੇਵਾ ਲਈ ਲੜੀਆਂ ਜਾਂਦੀਆਂ ਲੋਕ ਸਭਾ, ਵਿਧਾਨ ਸਭਾ ਅਤੇ ਹੋਰ ਚੋਣਾਂ ਲਈ ਇੱਕ ਮੁੱਢਲਾ ਕਦਮ ਹੈ ਅਤੇ ਲੋਕ ਇਨਸਾਫ਼ ਪਾਰਟੀ ਦਾ ਮੁੱਢਲਾ ਏਜੰਡਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ, ਜਿਸ ਲਈ ਵਿਦਿਆਰਥੀਆਂ ਪੱਧਰ ਤੋਂ ਹੀ ਸੱਚੀ ਸੁੱਚੀ ਰਾਜਨੀਤੀ ਲਈ ਨੇਤਾ ਤਿਆਰ ਕਰਨਾ ਲੋਕ ਇਨਸਾਫ਼ ਪਾਰਟੀ ਆਪਣਾ ਫਰਜ਼ ਸਮਝਦੀ ਹੈ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਮਾਮਲੇ ‘ਚ ਭਾਰਤ ਨੂੰ ਝਟਕਾ, ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ
ਉਨ੍ਹਾਂ ਕਿਹਾ ਕਿ ਚੋਣਾਂ ਲਈ ਕਈ ਵਿਦਿਆਰਥੀ ਪਾਰਟੀ ਹਾਈ ਕਮਾਂਡ ਦੇ ਸੰਪਰਕ ਵਿੱਚ ਹਨ, ਜਿਨ੍ਹਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਮਗਰੋਂ ਉਮੀਦਵਾਰ ਐਲਾਨਿਆ ਜਾਵੇਗਾ। ਹਰਜਾਪ ਸਿੰਘ ਗਿੱਲ ਨੇ ਵਿਸ਼ਵਾਸ਼ ਨਾਲ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਇਨਸਾਫ਼ ਮੋਰਚਾ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: