ਸੰਗਰੂਰ ਜ਼ਿਲ੍ਹੇ ਵਿੱਚ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਡਟੇ ਹੋਏ ਹਨ। ਇਸ ਕਾਰਨ ਪਟਿਆਲਾ ਬਾਈਪਾਸ ਤੋਂ ਫਲਾਈਓਵਰ ਤੱਕ ਸੜਕ ਜਾਮ ਹੈ। ਇੱਥੇ ਟ੍ਰੈਫਿਕ ਜਾਮ ਲੱਗ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗਲਵਾਰ ਨੂੰ ਪਏ ਭਾਰੀ ਮੀਂਹ ਦੌਰਾਨ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਵਿੱਚ ਰਾਤ ਕੱਟੀ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਨੂੰ ਪੱਲੀ ਨਾਲ ਢੱਕ ਕੇ ਮੀਂਹ ਤੋਂ ਬਚਾਇਆ ਪਰ ਧਰਨੇ ਵਾਲੀ ਥਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਕਿਸਾਨ ਦੇਰ ਸ਼ਾਮ ਤੱਕ ਟਰਾਲੀਆਂ ਵਿੱਚ ਹੀ ਬੈਠੇ ਰਹੇ।
ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਗਿਆ ਹੈ। ਕਿਸਾਨਾਂ ਨੇ ਜਥੇਬੰਦੀ ਦੀ ਸਰਕਾਰ ਨਾਲ 7 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਪੱਕਾ ਮੋਰਚਾ ਜਾਰੀ ਰਹੇਗਾ।
ਪੁਲਿਸ ਨੇ ਮੁੱਖ ਮੰਤਰੀ ਨਿਵਾਸ ਸਥਾਨ ਨੇੜੇ ਡਰੀਮ ਲੈਂਡ ਕਲੋਨੀ ਦੀ ਮੁੱਖ ਸੜਕ ਨੂੰ ਲੋਹੇ ਦੀਆਂ ਬੈਰੀਕੇਡਾਂ ਅਤੇ ਕੰਡਿਆਲੀਆਂ ਤਾਰਾਂ ਨਾਲ ਬੰਦ ਕਰ ਦਿੱਤਾ ਹੈ, ਜਦੋਂਕਿ ਲੋਕਾਂ ਲਈ ਮੁੱਖ ਸੜਕ ਤੋਂ ਇਹੀ ਰਸਤਾ ਜਾਂਦਾ ਹੈ, ਇਸ ਕਰਕੇ ਕਾਲੋਨੀ ਵਾਲੇ ਕਾਫੀ ਪ੍ਰੇਸ਼ਾਨ ਹਨ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ, ਅਮੀਰ ਬਣਨ ਲਈ ਦਿੱਤੀ 2 ਔਰਤਾਂ ਦੀ ਬਲੀ, 56 ਟੁਕੜੇ ਕੀਤੇ, ਪਕਾ ਕੇ ਖਾਧਾ
ਪਟਿਆਲਾ ਬਾਈਪਾਸ ਤੋਂ ਪਟਿਆਲਾ ਰੋਡ ਦੇ ਫਲਾਈਓਵਰ ਤੱਕ ਕਰੀਬ 3 ਕਿਲੋਮੀਟਰ ਦੇ ਰਸਤੇ ’ਤੇ ਕਿਸਾਨ ਬੈਠੇ ਹਨ। ਸੜਕ ਦੇ ਦੋਵੇਂ ਪਾਸੇ ਟਰੈਕਟਰ-ਟਰਾਲੀਆਂ ਖੜੀਆਂ ਹਨ ਅਤੇ ਲੰਗਰ ਅਤੇ ਆਰਾਮ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਗਰਮੀ ਤੋਂ ਬਚਾਅ ਲਈ ਕੂਲਰ, ਪੱਖੇ ਵੀ ਰੱਖੇ ਗਏ ਹਨ। ਆਰਜ਼ੀ ਪਖਾਨੇ ਵੀ ਬਣਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: