ਪਾਕਿਸਤਾਨ ਵਿੱਚ ਔਰਤਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਇੱਕ ਸਰਵੇਖਣ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਸਰਵੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਹਰ ਦੋ ਘੰਟੇ ਵਿੱਚ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮੇਂ ਦੌਰਾਨ ਦੋਸ਼ੀ ਠਹਿਰਾਏ ਜਾਣ ਦੀ ਦਰ (0.2 ਪ੍ਰਤੀਸ਼ਤ) ਵੀ ਬਹੁਤ ਘੱਟ ਹੈ। ਇਹ ਹੈਰਾਨ ਕਰਨ ਵਾਲਾ ਖੁਲਾਸਾ ਪਾਕਿਸਤਾਨੀ ਚੈਨਲ ਸਮਾ ਟੀਵੀ ਦੇ ਸਰਵੇ ਵਿੱਚ ਹੋਇਆ ਹੈ। ਸਰਵੇਖਣ ਮੁਤਾਬਕ ਨਵੇਂ ਅੰਕੜੇ ਦੱਸਦੇ ਹਨ ਕਿ 2017 ਤੋਂ 2021 ਤੱਕ ਦੇਸ਼ ਵਿੱਚ 21,900 ਔਰਤਾਂ ਨਾਲ ਬਲਾਤਕਾਰ ਹੋਇਆ। ਇਸ ਦਾ ਮਤਲਬ ਹੈ ਕਿ ਦੇਸ਼ ਭਰ ਵਿੱਚ ਰੋਜ਼ਾਨਾ ਕਰੀਬ 12 ਔਰਤਾਂ ਨਾਲ ਬਲਾਤਕਾਰ ਹੁੰਦਾ ਹੈ।
ਇਹ ਵੀ ਪੜ੍ਹੋ : ਤੰਤਰ-ਮੰਤਰ ਦੀ ਭੇਟ ਚੜ੍ਹੀ ਧੀ, ਭੂਤ ਉਤਾਰਨ ਦੇ ਚੱਕਰ ‘ਚ ਲੈ ਲਈ ਜਾਨ
ਸਰਵੇ ਰਿਪੋਰਟ ਮੁਤਾਬਕ 2017 ਵਿੱਚ ਬਲਾਤਕਾਰ ਦੇ ਕਰੀਬ 3327 ਮਾਮਲੇ ਦਰਜ ਕੀਤੇ ਗਏ। 2018 ਵਿੱਚ 4456 ਮਾਮਲੇ ਸਾਹਮਣੇ ਆਏ ਜਦੋਂ ਕਿ 2019 ਵਿੱਚ 4573 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ, 2020 ਵਿੱਚ ਇਹ ਅੰਕੜਾ 4478 ਤੱਕ ਪਹੁੰਚ ਗਿਆ, ਜਦੋਂ ਕਿ 2021 ਵਿੱਚ ਬਲਾਤਕਾਰ ਦੇ ਮਾਮਲੇ ਵਧ ਕੇ 5169 ਹੋ ਗਏ। ਇਸ ਦੇ ਨਾਲ ਹੀ ਇਸ ਸਾਲ ਯਾਨੀ 2022 ਵਿੱਚ ਬਲਾਤਕਾਰ ਦੇ 305 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ 305 ਕੇਸਾਂ ਵਿੱਚੋਂ ਮਈ ਵਿੱਚ 57, ਜੂਨ ਵਿੱਚ 91, ਜੁਲਾਈ ਵਿੱਚ 86 ਅਤੇ ਅਗਸਤ ਵਿੱਚ 71 ਕੇਸ ਦਰਜ ਕੀਤੇ ਗਏ। ਸਰਵੇਖਣ ਕਰਨ ਵਾਲੇ ਅਨੁਸਾਰ ਅਸਲ ਮਾਮਲੇ ਇਸ ਤੋਂ ਵੱਧ ਹੋ ਸਕਦੇ ਹਨ ਪਰ ਔਰਤਾਂ ਸਮਾਜਿਕ ਕਲੰਕ, ਡਰ ਕਾਰਨ ਰਿਪੋਰਟ ਦਰਜ ਨਹੀਂ ਕਰਵਾਉਂਦੀਆਂ।
ਦੋਸ਼ੀ ਠਹਿਰਾਉਣ ਦੀ ਦਰ ਸਿਰਫ 0.2 ਪ੍ਰਤੀਸ਼ਤ ਹੈ
ਰਿਪੋਰਟ ਮੁਤਾਬਕ 2022 ਵਿੱਚ ਪਾਕਿਸਤਾਨ ਦੀਆਂ 44 ਅਦਾਲਤਾਂ ਵਿੱਚ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੇ 1301 ਮਾਮਲਿਆਂ ਦੀ ਸੁਣਵਾਈ ਹੋਈ। ਪੁਲਿਸ ਨੇ 2856 ਮਾਮਲਿਆਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਪਰ ਸਿਰਫ਼ 4 ਫੀਸਦੀ ਕੇਸਾਂ ਦੀ ਹੀ ਸੁਣਵਾਈ ਹੋਈ। ਇਸ ਸਮੇਂ ਦੌਰਾਨ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਰ ਸਿਰਫ 0.2 ਫੀਸਦੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸਾਲ 2020 ਵਿੱਚ, ਸੰਯੁਕਤ ਰਾਸ਼ਟਰੀ ਵਿਕਾਸ ਪ੍ਰੋਗਰਾਮ ਨੇ ਪਾਕਿਸਤਾਨ ਨੂੰ ਅਦਾਲਤਾਂ ਵਿੱਚ ਔਰਤਾਂ ਵਿਰੋਧੀ ਪੱਖਪਾਤ ਵਾਲੇ 75 ਦੇਸ਼ਾਂ ਵਿੱਚ ਸਿਖਰ ‘ਤੇ ਰੱਖਿਆ। ਇਸ ਦੇ ਨਾਲ ਹੀ, ਇਸ ਸਾਲ ਜੁਲਾਈ ਵਿੱਚ ਵਿਸ਼ਵ ਆਰਥਿਕ ਫੋਰਮ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਲਿੰਗ ਸਮਾਨਤਾ ਦੇ ਮਾਮਲੇ ਵਿੱਚ ਪਾਕਿਸਤਾਨ ਨੂੰ ਦੂਜਾ ਸਭ ਤੋਂ ਖਰਾਬ ਦੇਸ਼ ਦੱਸਿਆ ਗਿਆ ਹੈ। 146 ਦੇਸ਼ਾਂ ਦੇ ਸਰਵੇਖਣ ਵਿੱਚ ਪਾਕਿਸਤਾਨ ਨੂੰ 145ਵਾਂ ਸਥਾਨ ਮਿਲਿਆ ਹੈ।