ਤਲਵੰਡੀ ਭਾਈ ਵਿੱਚ ਅੱਜ ਜੀਰਾ ਰੋਡ ‘ਤੇ ਐਤਵਾਰ ਸਵੇਰੇ ਸੱਤ ਵਜੇ ਇੱਕ ਕਸ਼ਮੀਰ ਤੋਂ ਸੇਬ ਭਰ ਕੇ ਆ ਰਹੇ ਟਰੱਕ ਦੀ ਪਿੱਛੇ ਤੋਂ ਟੱਕਰ ਝੋਨੇ ਦੀ ਪਰਾਲੀ ਨਾਲ ਭਰੀ ਟਰੈਕਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਵਿੱਚ ਟਰੱਕ ਦੇ ਪਰਖੱਚੇ ਉਡ ਗਏ।
ਇਸ ਟੱਕਰ ਵਿੱਚ ਟਰੱਕ ਡਰਾਈਵਰ ਦੇ ਸਹਾਇਕ ਦੀ ਮੌਕੇ ‘ਤੇ ਮੌਤ ਹੋ ਗਈ। ਮੌਕੇ ਦੀਆਂ ਬਹੁਤ ਦਰਦਨਾਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ, ਜੋ ਦਿਲ ਨੂੰ ਝੰਜੋੜ ਦੇਣ ਵਾਲੀਆਂ ਸਨ। ਮ੍ਰਿਤਕ ਟਰੱਕ ਦੇ ਹੇਠਾਂ ਆ ਜਾਣ ਕਰਕੇ ਉਸ ਦੀ ਬਾਡੀ ਦੇ ਅੰਗ ਖਿਲਰੇ ਪਏ ਸਨ। ਟਰੱਕ ਵਿੱਚ ਲੱਦੇ ਸੇਬ ਵੀ ਖਿਲਰੇ ਪਏ ਸਨ
ਇਹ ਵੀ ਪੜ੍ਹੋ : ਜ਼ਮੀਨ ਦੀ ਵੰਡ ਲਈ ਦਫਤਰਾਂ ਦੇ ਚੱਕਰ ਕੱਟਣ ਦਾ ਝੰਜਟ ਖ਼ਤਮ, ਮਾਨ ਸਰਕਾਰ ਵੱਲੋਂ ਵੈੱਬਸਾਈਟ ਲਾਂਚ
ਇਸ ਮੌਕੇ ਟਰੱਕ ਚਾਲਕ ਅਤੇ ਮਾਲਕ ਪਲਵਿੰਦਰ ਸਿੰਘ ਵਾਸੀ ਜੰਮੂ ਨੇ ਦੱਸਿਆ ਕਿ ਉਹ ਕਸ਼ਮੀਰ ਤੋਂ ਸੇਬ ਭਰ ਕੇ ਸ੍ਰੀ ਨੰਦੇੜ ਸਾਹਿਬ ਜਾ ਰਹੇ ਸਨ ਕਿ ਤਲਵੰਡੀ ਭਾਈ ਕੋਲ ਆ ਕੇ ਅੱਗੇ ਸ਼ੜਕ ਵਿਚਕਾਰ ਪਰਾਲੀ ਦੀ ਭਰੀ ਹੋਈ ਟਰਾਲੀ ਖੜ੍ਹੀ ਸੀ। ਟਰਾਲੀ ਓਵਰਹਾਈਟ ਹੋਣ ਕਰਕੇ ਉਹ ਕੁਝ ਸਮਝ ਨਾ ਸਕੇ ਤੇ ਟਰੱਕ ਟਰਾਲੀ ਨਾਲ ਜਾ ਟਕਰਾਇਆ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਉਸ ਦੇ ਸਾਥੀ ਜੰਮੂ ਵਾਸੀ ਮੁਲਖ ਰਾਜ ਦੀ ਮੌਤ ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਹਾਦਸੇ ਦੇ ਇੱਕ ਘੰਟਾ ਬੀਤ ਜਾਣ ‘ਤੇ ਵੀ ਪੁਲਿਸ ਦਾ ਕੋਈ ਵੀ ਕਰਮਚਾਰੀ ਨਹੀ ਪੁੱਜਿਆ ਸੀ।
ਵੀਡੀਓ ਲਈ ਕਲਿੱਕ ਕਰੋ -: