ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਪੈਂਦੇ ਪਿੰਡ ਠਸਕਾ ਵਿਖੇ ਵੱਡਾ ਹਾਦਸਾ ਵਾਪਰ ਗਿਆ, ਜਿਥੇ ਇੱਟਾਂ ਵਾਲੇ ਭੱਠੇ ਦੀ ਪਾਣੀ ਵਾਲੀ ਟੈਂਕੀ ਫਟਣ ਨਾਲ ਦੋ ਕੁੜੀਆਂ ਦੀ ਮੌਤ ਹੋ ਗਈ, ਜਦਕਿ ਦੋ ਬੱਚਿਆਂ ਸਣੇ ਚਾਰ ਜ਼ਖਮੀ ਹੋ ਗਏ।
ਟੈਂਕੀ ਫਟਣ ਨਾਲ ਦੋ ਬੱਚਿਆਂ ਤੇ ਦੋ ਔਰਤਾਂ ਗੰਭੀਰ ਜ਼ਖ਼ਮੀ ਹੋਈਆਂ, ਜਦਕਿ ਪ੍ਰਵਾਸੀ ਕੁੜੀਆਂ ਦੀ ਜਾਨ ਚਲੀ ਗਈ। ਮਰਨ ਵਾਲੀ ਕੁੜੀਆਂ ਦੀ ਪਛਾਣ ਮਨੀਸ਼ਾ ਕੁਮਾਰੀ (19) ਅਤੇ ਇਮਾਰਤੀ ਕੁਮਾਰੀ (16) ਵਜੋਂ ਹੋਈ ਹੈ। ਦੋਵੇਂ ਕੁੜੀਆਂ ਯੂਪੀ ਦੀਆਂ ਰਹਿਣ ਵਾਲੀਆਂ ਸਨ। ਜ਼ਖ਼ਮੀਆਂ ਨੂੰ ਹਰਿਆਣਾ ਦੇ ਅਗਰੋਹਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਠਸਕਾਂ ਤੇ ਭੁੱਲਣ ਦੇ ਵਿਚਾਲੇ ਕੱਚੀਆਂ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਸਨ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕੁਝ ਦਿਨ ਪਹਿਲਾਂ ਇਕ ਪਾਣੀ ਵਾਲੀ ਟੈਂਕੀ, ਜਿਸ ਦੀ ਉੱਚਾਈ ਅੱਠ ਫੁੱਟ ਤੇ ਚੌੜਾਈ ਛੇ ਫੁੱਟ ਬਣਾਈ ਗਈ ਸੀ। ਸੋਮਵਾਰ ਨੂੰ ਸ਼ਾਮ ਨੂੰ ਕੁਝ ਔਰਤਾਂ ਟੈਂਕੀ ਦੇ ਨੇੜੇ ਕੱਪੜੇ ਧੋ ਰਹੀਆਂ ਸਨ ਤੇ ਬੱਚੇ ਪਾਣੀ ਵਾਲੀ ਟੈਂਕੀ ਵਿੱਚ ਨਹਾ ਰਹੇ ਸਨ।
ਇਸੇ ਦੌਰਾਨ ਪਾਣੀ ਵਾਲੀ ਟੈਂਕੀ ਫਟ ਗਈ ਜਿਸ ਕਰਕੇ ਟੈਂਕੀ ਦੀਆਂ ਇੱਟਾਂ ਲੱਗਣ ਨਾਲ ਚਾਰ ਔਰਤਾਂ ਦੋ ਬੱਚੇ ਇਸ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਦੋ ਕੁੜੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੋ ਜ਼ਖ਼ਮੀ ਔਰਤਾਂ ਤੇ ਬੱਚਿਆਂ ਨੂੰ ਹਰਿਆਣਾ ਦੇ ਅਗਰੋਹਾ ਹਸਪਤਾਲ ਵਿਚ ਭਰਤੀ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ -: