ਪੰਜਾਬ ਦੀ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਆਮ ਆਦਮੀ ਪਾਰਟੀ ਨੇ ਸਾਰਿਆਂ ਦਾ ਕੀਤਾ ਸੂਪੜਾ ਸਾਫ਼। ਪੀ ਯੂ ਚੋਣਾਂ ਵਿੱਚ ‘ਆਪ’ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। CYSS (AAP) ਦੀ ਸਟੂਡੈਂਟਸ ਪਾਰਟੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਚੋਣਾਂ ਜਿੱਤ ਲਈਆਂ ਹਨ। ਆਯੂਸ਼ ਖਟਕੜ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਆਯੂਸ਼ ਖਟਕੜ ਨੂੰ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਆਪ ਦੇ ਵਿਦਿਆਰਥੀ ਵਿੰਗ ਸੀ. ਵਾਈ. ਐੱਸ. ਐੱਸ.ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਦੀ ਜਿੱਤ ਹੈ। ਨੌਜਵਾਨਾਂ ਨੇ ਭਾਜਪਾ ਦੀ ਫਿਰਕੂ ਸੋਚ ਤੇ ਆਪ੍ਰੇਸ਼ਨ ਲੌਟਸ ਨੂੰ ਰੱਦ ਕੀਤਾ।
CYSS ਨੂੰ ਸਭ ਤੋਂ ਵੱਧ 2471 ਵੋਟਾਂ ਮਿਲੀਆਂ। ਪੀਯੂ ਦੇ ਵਿਦਿਆਰਥੀ ਕੇਂਦਰ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ। CYSS ਦੇ ਸਮਰਥਕ ਨਵੇਂ ਪ੍ਰਧਾਨ ਆਯੂਸ਼ ਖਟਕੜ ਨੂੰ ਮੋਢਿਆਂ ‘ਤੇ ਚੁੱਕ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।
ਪੀਯੂ ਵਿੱਚ ਪ੍ਰਧਾਨਗੀ ਅਹੁਦੇ ਲਈ 8 ਉਮੀਦਵਾਰ ਮੈਦਾਨ ‘ਚ ਹਨ। ਪੀਯੂ ਕੈਂਪਸ ਵਿੱਚ ਕੁੱਲ 169 ਪੋਲਿੰਗ ਬੂਥ ਬਣਾਏ ਗਏ ਸਨ। 78 ਵਿਭਾਗਾਂ ਵਿੱਚ ਵੋਟਿੰਗ ਹੋਈ। ਪੀਯੂ ਕੈਂਪਸ ਅਤੇ ਸਿਟੀ ਕਾਲਜਾਂ ‘ਚ ਨਵੀਆਂ ਵਿਦਿਆਰਥੀ ਕੌਂਸਲਾਂ ਦੇ ਗਠਨ ਲਈ ਵੋਟਿੰਗ ਸਵੇਰੇ 9.30 ਵਜੇ ਸ਼ੁਰੂ ਹੋਈ ਤੇ ਦੁਪਹਿਰ 1 ਵਜੇ ਤਕ ਜਾਰੀ ਰਹੀ। ਇਸ ਤੋਂ ਬਾਅਦ ਕਾਲਜਾਂ ‘ਚ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: