ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਚੀਨੀ ਮਹਿਲਾ ਨਾਗਰਿਕ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ‘ਤੇ ਚੀਨ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਚੀਨੀ ਔਰਤ ਕਈ ਭਾਸ਼ਾਵਾਂ ਦੀ ਜਾਣਕਾਰ ਹੈ। ਉਹ ਨੇਪਾਲੀ ਭਾਸ਼ਾ ਵੀ ਚੰਗੀ ਤਰ੍ਹਾਂ ਬੋਲਦੀ ਹੈ।
ਗ੍ਰਿਫਤਾਰ ਚੀਨੀ ਔਰਤ ਦਾ ਨਾਂ ਕਾਈ ਰੁਓ ਦੱਸਿਆ ਗਿਆ ਹੈ। ਦਿੱਲੀ ਪੁਲਿਸ ਮਹਿਲਾ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਦਿੱਲੀ ਪੁਲਿਸ ਨੇ ‘ਮਜਨੂ ਕਾ ਟਿਲਾ’ ਇਲਾਕੇ ਤੋਂ ਚੀਨੀ ਮਹਿਲਾ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਵੱਲੋਂ ਫੜੀ ਗਈ ਚੀਨੀ ਔਰਤ ਨੇਪਾਲ ਦੀ ਨਾਗਰਿਕ ਵਜੋਂ ਬੋਧੀ ਭਿਕਸ਼ੂ ਦੇ ਰੂਪ ਵਿੱਚ ਰਾਜਧਾਨੀ ਵਿੱਚ ਰਹਿ ਰਹੀ ਸੀ। ਗ੍ਰਿਫਤਾਰ ਚੀਨੀ ਔਰਤ ਕਾਈ ਰੂਓ ਤੋਂ ਮਿਲੇ ਨਾਗਰਿਕਤਾ ਦੇ ਦਸਤਾਵੇਜ਼ਾਂ ਵਿੱਚ ਉਸ ਦਾ ਨਾਂ ਡੋਲਮਾ ਲਾਮਾ ਲਿਖਿਆ ਹੋਇਆ ਸੀ ਅਤੇ ਉਸ ਦਾ ਪਤਾ ਕਾਠਮੰਡੂ ਲਿਖਿਆ ਹੋਇਆ ਹੈ। ਉਸਦੇ ਪਾਸਪੋਰਟ ਵਿੱਚ ਨੇਪਾਲ ਦਾ ਪਤਾ ਵੀ ਲਿਖਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸ਼ੱਕ ਪੈਣ ‘ਤੇ ਐਫਆਰਆਰਓ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਔਰਤ ਕਾਈ ਰੂਓ ਚੀਨੀ ਨਾਗਰਿਕ ਹੈ ਅਤੇ ਡੋਲਮਾ ਲਾਮਾ ਨਾਂ ਫਰਜ਼ੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਹੁਣ ਇਸ ਔਰਤ ਦੀ ਯਾਤਰਾ ਅਤੇ ਰਹਿਣ ਦੇ ਸਥਾਨਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨੀ ਨਾਗਰਿਕ ਕਾਈ ਰੂਓ ਸਾਲ 2019 ਵਿੱਚ ਚੀਨੀ ਪਾਸਪੋਰਟ ‘ਤੇ ਭਾਰਤ ਆਈ ਸੀ। ਪੁੱਛਗਿੱਛ ਦੌਰਾਨ ਚੀਨੀ ਔਰਤ ਨੇ ਇਹ ਖੁਲਾਸਾ ਕਰਕੇ ਦਿੱਲੀ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਆਗੂ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਲਈ ਉਹ ਲਗਾਤਾਰ ਉਨ੍ਹਾਂ ਤੋਂ ਬਚ ਰਹੀ ਹੈ। ਫਿਲਹਾਲ ਵੱਖ-ਵੱਖ ਏਜੰਸੀਆਂ ਮਹਿਲਾ ਤੋਂ ਪੁੱਛਗਿੱਛ ਕਰ ਰਹੀਆਂ ਹਨ।