ajwain fennel seeds water: ਭਾਰਤੀ ਰਸੋਈ ‘ਚ ਕਈ ਤਰ੍ਹਾਂ ਦੇ ਮਸਾਲੇ ਵਰਤੇ ਜਾਂਦੇ ਹਨ ਜੋ ਖਾਣੇ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਮਸਾਲਿਆਂ ਤੋਂ ਬਣਿਆ ਪਾਣੀ ਪੀਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਅਜਵਾਈਨ ਅਤੇ ਸੌਂਫ ਤੋਂ ਤਿਆਰ ਪਾਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਪੇਟ ਦੀਆਂ ਕਈ ਬੀਮਾਰੀਆਂ ਤੋਂ ਰਾਹਤ ਮਿਲੇਗੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਵਾਈਨ ਅਤੇ ਸੌਂਫ ਦਾ ਪਾਣੀ ਪੀਣ ਦੇ ਫਾਇਦੇ।
ਪੇਟ ਦੀ ਸਮੱਸਿਆ ਤੋਂ ਰਾਹਤ: ਜੇਕਰ ਤੁਸੀਂ ਸੌਂਫ ਅਤੇ ਅਜਵਾਇਣ ਦੇ ਬੀਜਾਂ ਦਾ ਪਾਣੀ ਨਿਯਮਿਤ ਤੌਰ ‘ਤੇ ਪੀਓਗੇ ਤਾਂ ਤੁਹਾਡੀ ਪਾਚਨ ਪ੍ਰਣਾਲੀ ਮਜ਼ਬੂਤ ਹੋਵੇਗੀ। ਤੁਹਾਨੂੰ ਬਦਹਜ਼ਮੀ, ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਖੰਘ ਅਤੇ ਜ਼ੁਕਾਮ ਹੋਵੇਗਾ ਦੂਰ: ਬਦਲਦੇ ਮੌਸਮ ‘ਚ ਸਭ ਤੋਂ ਪਹਿਲਾਂ ਗਲੇ ‘ਚ ਖਰਾਸ਼ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਇਨ੍ਹਾਂ ਤੋਂ ਰਾਹਤ ਪਾਉਣ ਲਈ ਤੁਸੀਂ ਅਜਵਾਇਣ ਅਤੇ ਸੌਂਫ ਤੋਂ ਤਿਆਰ ਪਾਣੀ ਦਾ ਸੇਵਨ ਕਰ ਸਕਦੇ ਹੋ। ਤੁਹਾਨੂੰ ਗਲੇ ਦੀ ਖਰਾਸ਼ ਅਤੇ ਖ਼ੰਘ ਤੋਂ ਬਹੁਤ ਰਾਹਤ ਮਿਲੇਗੀ।
ਕੋਲੈਸਟ੍ਰੋਲ ਲੈਵਲ ਹੋਵੇਗਾ ਘੱਟ: ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ਲਈ ਤੁਸੀਂ ਇਸ ਤੋਂ ਬਣੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਪਾਣੀ ‘ਚ ਕੈਲੋਰੀ ਵੀ ਚੰਗੀ ਮਾਤਰਾ ‘ਚ ਪਾਈ ਜਾਂਦੀ ਹੈ। ਨਾਲ ਹੀ ਇਸ ਪਾਣੀ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਕੰਟਰੋਲ ‘ਚ ਰਹੇਗਾ।
ਮੋਰਨਿੰਗ ਸਿਕਨੈੱਸ ਤੋਂ ਰਾਹਤ: ਬਹੁਤ ਸਾਰੇ ਲੋਕਾਂ ਨੂੰ ਸਵੇਰੇ ਉੱਠਣ ‘ਤੇ ਉਲਟੀ, ਜੀਅ ਕੱਚਾ ਹੋਣਾ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਸੌਂਫ ਅਤੇ ਅਜਵਾਇਣ ਦੇ ਬੀਜਾਂ ਤੋਂ ਤਿਆਰ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਪਾਣੀ ਨਾਲ ਤੁਸੀਂ ਵੀ ਤਾਜ਼ਾ ਮਹਿਸੂਸ ਕਰੋਗੇ।
ਸਕਿਨ ਲਈ ਫਾਇਦੇਮੰਦ: ਅਜਵਾਈਨ ਅਤੇ ਸੌਂਫ ਦਾ ਪਾਣੀ ਵੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਡੀਟੌਕਸ ਹੋ ਜਾਂਦੀ ਹੈ ਅਤੇ ਸਕਿਨ ਮੁਹਾਸੇ ਤੋਂ ਮੁਕਤ ਹੁੰਦੀ ਹੈ।
ਸਵੇਰੇ ਖਾਲੀ ਪੇਟ ਪੀਓ: ਤੁਸੀਂ ਸਵੇਰੇ ਖਾਲੀ ਪੇਟ ਸੌਂਫ ਅਤੇ ਅਜਵਾਇਣ ਦੇ ਬੀਜਾਂ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਨੋਟ: ਜੇਕਰ ਤੁਹਾਨੂੰ ਇਨ੍ਹਾਂ ਦੋਵਾਂ ਚੀਜ਼ਾਂ ਤੋਂ ਐਲਰਜੀ ਹੈ ਤਾਂ ਮਾਹਿਰਾਂ ਦੀ ਸਲਾਹ ਲੈ ਕੇ ਹੀ ਇਸ ਦਾ ਸੇਵਨ ਕਰੋ।