ਕੈਨੇਡਾ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਇਕ ਹੋਰ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਦੀ ਸੀਆਈਏ ਤੇ ਤਰਨਤਾਰਨ ਪੁਲਿਸ ਦਾ ਜੁਆਇੰਟ ਆਪ੍ਰੇਸ਼ਨ ਸੀ। ਬੀਤੇ ਦਿਨੀਂ ਅੰਮ੍ਰਿਤਸਰ ਦੇ ਕੱਟੜਾ ਆਹਲੂਵਾਲੀਆ ਤੋਂ ਫੜੇ ਗਏ ਤਿੰਨ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ।
ਫੜੇ ਗਏ ਦੋਸ਼ੀ ਦਾ ਨਾਂ ਅਜਮੀਤ ਸਿੰਘ ਹੈ। ਉਸ ਨੂੰ ਉਸੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅਜਮੀਤ ਸਿੰਘ ਉਸ ਗਰੁੱਪ ਦਾਹਿੱਸਾ ਹੈ ਜਿਸ ਨੂੰ ਖੁਦ ਲੰਡਾ ਕੈਨੇਡਾ ਵਿਚ ਬੈਠਾ ਲੀਡ ਕਰਦਾ ਹੈ। ਕੁਝ ਦਿਨ ਪਹਿਲਾਂ ਤਰਨਤਾਰਨ ਦੇ ਪਿੰਡ ਅਲਾਦੀਨਪੁਰ ਵਿਚ ਇਕ ਕੱਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚਵਿਚ ਪਤਾ ਲੱਗਾ ਕਿ ਇਸ ਪਿੱਛੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਹੱਥ ਸੀ।
ਪੁਲਿਸ ਨੇ ਕਾਰਵਾਈ ਕਰਦਿਆਂ ਦੋ ਦੋਸ਼ੀ ਸ਼ੂਟਰ ਰਵੀਸ਼ੇਰ ਸਿੰਘ ਉਰਫ ਰਵੀ ਵਾਸੀ ਸ਼ੇਰੋਂ ਤੇ ਵਰਿੰਦਰ ਸਿੰਘ ਉਰਫ ਭਿੰਡੀ ਉਰਫ ਕਾਕਾ ਵਾਸੀ ਨੌਸ਼ਹਿਰਾ ਪੰਨੂੰਆਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਇਸ ਮਾਮਲੇ ਵਿਚ ਉਸ ਦਾ ਤੀਜਾ ਸਾਥੀ ਅਜਮੀਤ ਸਿੰਘ ਫਰਾਰ ਸੀ।
ਬੀਤੇ ਦਿਨੀਂ ਅੰਮ੍ਰਿਤਸਰ ਦੇ ਕੱਟੜਾ ਆਹਲੂਵਾਲੀਆ ਤੋਂ ਪੁਲਿਸ ਨੇ ਤਰਨਤਾਰਨ ਦੇ ਭਿਖੀਵਿੰਡ ਵਾਸੀ ਬਲਰਾਜ ਸਿੰਘ ਤੇ ਸਰਹਾਲੀ ਕਲਾਂ ਦੇ ਆਤਿਸ਼ ਕੁਮਾਰ ਬ੍ਰਾਹਮਣ ਤੇ ਅਵਿਨਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਇਹ ਤਿੰਨੋਂ ਦੋਸ਼ੀ ਤੇ ਤਰਨਤਾਰਨ ਵਿਚ ਕੱਪੜਾ ਵਪਾਰੀ ਦਾ ਕਤਲ ਕਰਨ ਵਾਲਾ ਇਕਹੀ ਗੈਂਗ ਦੇ ਸਨ।
ਇਨ੍ਹਾਂ ਤੋਂ ਪੁੱਛਗਿਛ ਵਿਚ ਗੈਂਗ ਗੈਂਗ ਦੇ ਹੋਰ ਮੈਂਬਰ ਨੇ ਕੱਪੜਾ ਵਪਾਰੀ ਦਾ ਕਤਲ ਕਰਨ ਵਾਲੇ ਅਜਮੀਤ ਸਿੰਘ ਦਾ ਪਤਾ ਦੱਸ ਦਿੱਤਾ, ਜਿਸ ਦੇ ਬਾਅਦ ਅੰਮ੍ਰਿਤਸਰ ਤੇ ਤਰਨਤਾਰਨ ਪੁਲਿਸ ਨੇ ਜੁਆਇੰਟ ਆਪ੍ਰੇਸ਼ਨ ਕਰਦੇ ਹੋਏ ਅਜਮੀਤ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: