healthy food care tips: ਪਿਛਲੇ ਦਿਨੀਂ ਦੀਵਾਲੀ ਦਾ ਤਿਉਹਾਰ ਪੂਰੇ ਭਾਰਤ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ। ਇਸ ਦੌਰਾਨ ਲੋਕਾਂ ਨੇ ਕਈ ਤਰ੍ਹਾਂ ਦੀਆਂ ਮਠਿਆਈਆਂ ਅਤੇ ਸੁਆਦੀ ਪਕਵਾਨਾਂ ਦਾ ਵੀ ਆਨੰਦ ਲੈਂਦੇ ਹਨ ਪਰ ਤਿਉਹਾਰਾਂ ਤੋਂ ਬਾਅਦ ਤਲੀਆਂ ਅਤੇ ਜ਼ਿਆਦਾ ਮਿਠਾਈਆਂ ਖਾਣ ਨਾਲ ਤੁਹਾਡੀ ਸਿਹਤ ‘ਤੇ ਵੀ ਅਸਰ ਪੈ ਸਕਦਾ ਹੈ। ਤਿਉਹਾਰਾਂ ਤੋਂ ਬਾਅਦ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਦੀਵਾਲੀ ਤੋਂ ਬਾਅਦ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਸਮੇਂ ਸਿਰ ਭੋਜਨ ਖਾਓ: ਜੇਕਰ ਤੁਸੀਂ ਸਹੀ ਸਮੇਂ ‘ਤੇ ਖਾਣਾ ਨਹੀਂ ਖਾਂਦੇ ਤਾਂ ਇਸ ਦਾ ਅਸਰ ਤੁਹਾਡੀ ਸਿਹਤ ‘ਤੇ ਵੀ ਪੈ ਸਕਦਾ ਹੈ। ਸਹੀ ਸਮੇਂ ‘ਤੇ ਖਾਣਾ ਖਾਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਵੀ ਠੀਕ ਰਹਿੰਦੀ ਹੈ। ਜੇਕਰ ਤੁਹਾਨੂੰ ਭੁੱਖ ਨਹੀਂ ਹੈ ਤਾਂ ਹਲਕਾ ਭੋਜਨ ਖਾਣਾ ਚਾਹੀਦਾ ਹੈ। ਆਪਣੇ ਲੰਚ ਅਤੇ ਡਿਨਰ ‘ਚ ਘੱਟੋ-ਘੱਟ 4-6 ਘੰਟੇ ਦਾ ਅੰਤਰ ਰੱਖੋ। ਜੇਕਰ ਤੁਹਾਨੂੰ ਇਸ ਸਮੇਂ ਦੌਰਾਨ ਭੁੱਖ ਲੱਗਦੀ ਹੈ ਤਾਂ ਤੁਸੀਂ ਸੁੱਕੇ ਮੇਵੇ, ਫਲ ਆਦਿ ਚੀਜ਼ਾਂ ਖਾ ਸਕਦੇ ਹੋ।
ਹਲਕਾ ਭੋਜਨ ਖਾਓ: ਦੀਵਾਲੀ ਦੇ ਦੌਰਾਨ ਬਹੁਤ ਜ਼ਿਆਦਾ ਮਿਠਾਈਆਂ ਅਤੇ ਮਸਾਲੇ ਖਾਣ ਨਾਲ ਤੁਹਾਡੇ ਲਈ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੇ ‘ਚ ਤੁਸੀਂ ਦਲੀਆ, ਖਿਚੜੀ, ਚਾਵਲ ਵਰਗੇ ਭੋਜਨ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਸਿਹਤਮੰਦ ਰਹੇਗਾ।
ਜ਼ਿਆਦਾ ਮਸਾਲਿਆਂ ਤੋਂ ਪਰਹੇਜ਼: ਮਸਾਲਿਆਂ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਦੀਵਾਲੀ ਤੋਂ ਬਾਅਦ ਕੁਝ ਦਿਨ ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ। ਤੁਸੀਂ ਰੋਜ਼ਾਨਾ ਹਲਦੀ ਪਾਊਡਰ, ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ।
ਕਸਰਤ ਕਰੋ: ਦੀਵਾਲੀ ਦੇ ਬਾਅਦ, ਆਪਣੀ ਰੋਜ਼ਾਨਾ ਰੁਟੀਨ ‘ਚ ਕਸਰਤ ਕਰਨਾ ਨਾ ਭੁੱਲੋ। ਨਿਯਮਤ ਕਸਰਤ ਨਾਲ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ। ਤੁਸੀਂ ਯੋਗਾ, ਤੇਜ਼ ਸੈਰ ਅਤੇ ਹੋਰ ਕਸਰਤਾਂ ਰਾਹੀਂ ਸਰੀਰ ਦੀ ਥਕਾਵਟ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਓਗੇ।
ਡ੍ਰਿੰਕਸ ਨਾਲ ਖ਼ੁਦ ਨੂੰ ਰੱਖੋ ਹੈਲਥੀ: ਦੀਵਾਲੀ ਤੋਂ ਬਾਅਦ ਤੁਹਾਨੂੰ ਆਪਣੀ ਡਾਈਟ ‘ਚ ਕੁਝ ਅਜਿਹੇ ਡ੍ਰਿੰਕਸ ਸ਼ਾਮਲ ਕਰਨੇ ਚਾਹੀਦੇ ਹਨ, ਜੋ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖ ਸਕਦੇ ਹਨ। ਤੁਸੀਂ ਗਰਮ ਪਾਣੀ ‘ਚ ਨਿੰਬੂ ਪਾਣੀ ਮਿਲਾ ਕੇ ਪੀਓ। ਇਸ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਰਹੇਗਾ। ਤੁਸੀਂ ਚੀਨੀ ਦੀ ਬਜਾਏ ਆਰਗੈਨਿਕ ਗੁੜ ਅਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਦੁੱਧ ਨੂੰ ਡਾਈਟ ਦਾ ਹਿੱਸਾ ਵੀ ਬਣਾ ਸਕਦੇ ਹੋ। ਰਾਤ ਨੂੰ ਸੌਂਣ ਤੋਂ ਪਹਿਲਾਂ ਤੁਸੀਂ ਦੁੱਧ ‘ਚ ਇੱਕ ਚੱਮਚ ਹਲਦੀ ਪਾਊਡਰ ਮਿਲਾ ਕੇ ਸੇਵਨ ਕਰ ਸਕਦੇ ਹੋ।