ਅਸਾਮ ਪੁਲਿਸ ਦੇ ਡਾਇਰੈਕਟੋਰੇਟ ਆਫ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ। ਜਦੋਂ ਟੀਮ ਨੇ ਅਸਾਮ ਸਰਕਾਰ ਵਿੱਚ ਵਧੀਕ ਸੰਯੁਕਤ ਸਕੱਤਰ (ACS) ਕੇ.ਕੇ.ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਦੀ ਟੀਮ ਨੇ ਕੇਕੇ ਸ਼ਰਮਾ ਦੇ ਘਰੋਂ 49.247 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।
ਅਸਾਮ ਪੁਲਿਸ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਨੂੰ ਅਸਾਮ ਸਰਕਾਰ ਦੇ ਵਧੀਕ ਸੰਯੁਕਤ ਸਕੱਤਰ ਕੇ ਕੇ ਸ਼ਰਮਾ ਦੇ ਰਿਸ਼ਵਤ ਲੈਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ ਹੈ ਕਿ ਕੇਕੇ ਸ਼ਰਮਾ ਸਕਿਓਰਿਟੀ ਫਰਮ ਦੇ ਲਾਇਸੈਂਸ ਦੇ ਨਵੀਨੀਕਰਨ ਲਈ ਸ਼ਿਕਾਇਤਕਰਤਾ ਤੋਂ 90,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ।
ਇਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਟੀਮ ਨੂੰ ਉਸ ਦੇ ਘਰੋਂ 49 ਲੱਖ ਰੁਪਏ ਦੀ ਨਕਦੀ ਵੀ ਮਿਲੀ ਹੈ। ਇਸ ਤੋਂ ਇਲਾਵਾ ਗੁਹਾਟੀ ਨਗਰ ਨਿਗਮ ‘ਚ ਕਰੋੜਾਂ ਰੁਪਏ ਦੇ ਫਰਜ਼ੀ ਬਿੱਲ ਘੁਟਾਲੇ ਦੇ ਮਾਮਲੇ ‘ਚ ਅਸਾਮ ਦੇ ਵਿਸ਼ੇਸ਼ ਚੌਕਸੀ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਸ਼ੇਸ਼ ਚੌਕਸੀ ਵਿਭਾਗ ਦੀ ਟੀਮ ਨੇ ਗੁਹਾਟੀ ਨਗਰ ਨਿਗਮ ਦੇ ਓਐਸਡੀ, ਛੇ ਕਾਰਜਕਾਰੀ ਇੰਜਨੀਅਰਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।