Sherlyn Chopra allegations sajid: ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਜਿਸ ਨੇ MeToo ਦੇ ਦੋਸ਼ੀ ਸਾਜਿਦ ਖਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਉਸ ਨੇ ਮਹਿਲਾ ਪੁਲਿਸ ਅਧਿਕਾਰੀ ਦੇ ਸਾਹਮਣੇ ਆਪਣਾ ਬਿਆਨ ਵੀ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਮਾਨ ਖਾਨ ਨੂੰ ਵੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਅਦਾਕਾਰਾ ਸ਼ਰਲਿਨ ਚੋਪੜਾ 29 ਅਕਤੂਬਰ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਜੁਹੂ ਪੁਲਿਸ ਸਟੇਸ਼ਨ ਪਹੁੰਚੀ ਸੀ। ਹਾਲਾਂਕਿ ਪੁਲਿਸ ਨੇ ਉਸ ਦੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਰਲਿਨ ਨੇ ਕਿਹਾ ਸੀ, “ਪੁਲਿਸ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਖਿਲਾਫ ਆਪਣਾ ਬਿਆਨ ਦਰਜ ਕਰਵਾਉਣ ਲਈ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਥਾਣੇ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ। ਅਤੇ ਫਿਲਹਾਲ ਮਹਿਲਾ ਅਧਿਕਾਰੀ ਸਟੇਸ਼ਨ ‘ਤੇ ਮੌਜੂਦ ਨਹੀਂ ਹਨ। ਇਸ ਤੋਂ ਬਾਅਦ ਜਦੋਂ ਮਹਿਲਾ ਅਧਿਕਾਰੀ ਸਟੇਸ਼ਨ ‘ਤੇ ਆਈ ਤਾਂ ਸ਼ਰਲਿਨ ਨੇ ਆਪਣਾ ਬਿਆਨ ਦਰਜ ਕਰਵਾਇਆ। ਗੱਲਬਾਤ ਦੌਰਾਨ ਸ਼ਰਲਿਨ ਨੇ ਕਿਹਾ, “ਮੈਨੂੰ ਦੱਸਿਆ ਗਿਆ ਹੈ ਕਿ ਜਿਸ ਪੁਲਿਸ ਅਧਿਕਾਰੀ ਨੂੰ ਮੇਰਾ ਕੇਸ ਸੌਂਪਿਆ ਗਿਆ ਹੈ, ਉਹ ਉਪਲਬਧ ਨਹੀਂ ਹੈ। ਮੈਂ ਉਸ ਨੂੰ ਬੇਨਤੀ ਕੀਤੀ ਕਿ ਮੈਂ ਮਹਿਲਾ ਅਧਿਕਾਰੀ ਦੇ ਸਾਹਮਣੇ ਬਿਆਨ ਦਰਜ ਕਰਵਾਉਣਾ ਚਾਹੁੰਦੀ ਹਾਂ। ਹੁਣ ਮੈਂ ਇੱਕ ਮਹਿਲਾ ਪੁਲਿਸ ਅਧਿਕਾਰੀ ਮੇਘਾ, ਜੋ ਕਿ ਇੱਕ PSI ਹੈ, ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸ਼ਰਲਿਨ ਨੇ ਕਿਹਾ ਮੈਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਦੋਸ਼ੀ ਸਾਜਿਦ ਖਾਨ ਨੂੰ ਵੱਡੀ ਸਜ਼ਾ ਦੇਣਗੇ। ਸ਼ਰਲਿਨ ਨੇ ਸਲਮਾਨ ਖਾਨ ਨੂੰ ਵੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ, ”ਮੇਰੀ ਸਲਮਾਨ ਖਾਨ ਨੂੰ ਬੇਨਤੀ ਹੈ, ਜੋ ਆਪਣੇ ਦੋਸਤ ਦੁਆਰਾ ਬੇਇਨਸਾਫੀ ਝੱਲਣ ਵਾਲੀਆਂ ਔਰਤਾਂ ਦੀ ਦੁਰਦਸ਼ਾ ਨੂੰ ਬਹੁਤ ਆਸਾਨੀ ਨਾਲ ਨਜ਼ਰਅੰਦਾਜ਼ ਕਰ ਰਹੇ ਹਨ। ਲੋਕ ਤੁਹਾਨੂੰ ਭਾਈਜਾਨ ਕਹਿੰਦੇ ਹਨ, ਤੁਸੀਂ ਸਾਡੇ ਲਈ ਸਟੈਂਡ ਕਿਉਂ ਨਹੀਂ ਲੈ ਸਕਦੇ? ਤੁਸੀਂ ਸਾਡੇ ਲਈ ਵੱਡੇ ਭਰਾ ਕਿਉਂ ਨਹੀਂ ਹੋ ਸਕਦੇ? ਤੁਸੀਂ ਛੇੜਛਾੜ ਕਰਨ ਵਾਲੇ, ਅਪਰਾਧੀ ਨੂੰ ਆਪਣੇ ਘਰੋਂ ਕਿਉਂ ਨਹੀਂ ਕੱਢ ਸਕਦੇ। ਸਾਡੇ ਪ੍ਰਤੀ ਇਹ ਉਦਾਸੀਨਤਾ ਕਿਉਂ? ਅਸੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਚੁੱਪਚਾਪ ਪ੍ਰਦਰਸ਼ਨ ਕਰਾਂਗੇ। ਅਸੀਂ ਉਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਪ੍ਰਤੀ ਕੁਝ ਹਮਦਰਦੀ ਦਿਖਾਵੇ ਕਿਉਂਕਿ ਅਸੀਂ ਉਸ ਨਾਲ ‘ਭਾਈਜਾਨ’ ਵਾਂਗ ਪੇਸ਼ ਆਉਂਦੇ ਹਾਂ।”ਤੁਹਾਨੂੰ ਦੱਸ ਦੇਈਏ ਕਿ ਫਿਲਮਕਾਰ ਸਾਜਿਦ ਖਾਨ ਇਨ੍ਹੀਂ ਦਿਨੀਂ ਬਿੱਗ ਬੌਸ 16 ਵਿੱਚ ਨਜ਼ਰ ਆ ਰਹੇ ਹਨ। ਸ਼ੋਅ ‘ਚ ਉਨ੍ਹਾਂ ਦੀ ਐਂਟਰੀ ਵਿਵਾਦਾਂ ‘ਚ ਰਹਿੰਦੀ ਹੈ।