ਮੁੱਖ ਮੰਤਰੀ ਭਗਵੰਤ ਮਾਨ ਨੇ ਸਟੈਂਪ ਪੇਪਰ ਦੇ ਚੱਲਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਨਵੀਂ ਪਹਿਲ ਸ਼ੁਰੂ ਕੀਤੀ ਹੈ। CM ਮਾਨ ਨੇ ਸਟੈਂਪ ਪੇਪਰ ਦਾ ਖਾਸ ਪੋਰਟਲ ਤਿਆਰ ਕੀਤਾ ਹੈ, ਜਿਸ ਜ਼ਰੀਏ ਲੋਕ ਹੁਣ ਘਰ ‘ਤੇ ਬੈਠ ਕੇ 500 ਰੁਪਏ ਤੱਕ ਦੇ ਸਟੈਂਪ ਪੇਪਰ ਡਾਊਨਲੋਡ ਕਰ ਸਕਦੇ ਹਨ।
ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ Stamp Paper ਨੂੰ ਲੈ ਕੇ ਲੋਕਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਬਾਅਦ ‘ਚ ਪਤਾ ਲੱਗਦਾ ਸੀ ਕਿ ਸਟੈਂਪ ਪੇਪਰਜਾਅਲੀ ਹੈ। ਜਿਸ ਨੂੰ ਲੈ ਕੇ ਕਈ ਕੇਸ ਵੀ ਦਰਜ ਹਨ।
ਜ਼ਿੰਪਾ ਨੇ ਇਹ ਵੀ ਦੱਸਿਆ ਕਿ ਇਹ ਸੁਵਿਧਾ ਅਗਲੇ 15 ਦਿਨਾਂ ‘ਚ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਲਈ ਲੋਕਾਂ ਨੂੰ ਫੀਸ ਵੀ ਆਨਲਾਈਨ ਹੀ ਜਮ੍ਹਾ ਕਰਨੀ ਪਿਆ ਕਰੇਗੀ।
ਇਸ ਸੁਵਿਧਾ ਦੇ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਈ-ਸਟਾਂਪ ਪੇਪਰ ਸੰਬਧੀ ਜਾਅਲੀ ਹੋਣ ‘ਤੇ ਜ਼ਿੰਪਾ ਨੇ ਕਿਹਾ ਕਿ ਇਹ 100 ਫੀਸਦੀ ਸੁਰਖੀਅਤ ਹੈ, ਜਿਸ ਬਾਰੇ ਲੋਕਾਂ ਨੂੰ ਫਿਕਰਮੰਦ ਹੋਣ ਦੀ ਲੋੜ ਨਹੀਂ।
ਵੀਡੀਓ ਲਈ ਕਲਿੱਕ ਕਰੋ -: