ਇਹ ਆਰਗੈਨਿਕ (ਜੈਵਿਕ) ਖੇਤੀ ਦਾ ਯੁੱਗ ਹੈ। ਯਾਨੀ ਕਿ ਇਸ ਕਿਸਮ ਦੀ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬਾਜ਼ਾਰ ਵਿੱਚ ਅਜਿਹੇ ਉਤਪਾਦਾਂ ਦੀ ਭਾਰੀ ਮੰਗ ਹੈ। ਇਸ ਲਈ ਗਾਹਕ ਇਸ ਦੀ ਚੰਗੀ ਕੀਮਤ ਚੁਕਾਉਣ ਲਈ ਤਿਆਰ ਹਨ। ਜ਼ਾਹਿਰ ਹੈ ਕਿ ਕਿਸਾਨਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ। ਇਸ ਕੜੀ ‘ਚ ਅੱਜਕਲ੍ਹ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਆਰਗੈਨਿਕ ਖੇਤੀ ਤੋਂ ਸਬਜ਼ੀਆਂ ਉਗਾ ਕੇ ਸਾਲਾਨਾ 70 ਲੱਖ ਰੁਪਏ ਕਮਾ ਲੈਂਦਾ ਹੈ।
ਵੀਡੀਓ ਨੇ UNEP ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਐਰਿਕ ਸੋਲਹੇਮ ਦਾ ਵੀ ਧਿਆਨ ਖਿੱਚਿਆ। ਉਨ੍ਹਾਂ ਨੇ ਇਸ ਵੀਡੀਓ ਨੂੰ ਰੀਟਵੀਟ ਕੀਤਾ ਹੈ। ਵੀਡੀਓ ‘ਚ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਾਮਵੀਰ ਸਿੰਘ ਆਪਣੇ ਤਿੰਨ ਮੰਜ਼ਿਲਾ ਘਰ ‘ਚ ਬਿਨਾਂ ਮਿੱਟੀ ਜਾਂ ਰਸਾਇਣ ਦੇ ਸਬਜ਼ੀਆਂ ਉਗਾਉਂਦਾ ਦਿਖਾਈ ਦੇ ਰਿਹਾ ਹੈ। ਉਹ ਸਟ੍ਰਾਬੇਰੀ, ਗੋਭੀ, ਭਿੰਡੀ ਅਤੇ ਹੋਰ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਉਗਾਉਂਦਾ ਹੈ। ਉਸ ਦੇ ਤਿੰਨ ਮੰਜ਼ਿਲਾ ਘਰ ਵਿੱਚ ਵੀ 10,000 ਤੋਂ ਵੱਧ ਪੌਦੇ ਹਨ।
ਰਾਮਵੀਰ ਦੇ ਕੋਲ ਵਿੰਪਾ ਆਰਗੈਨਿਕ ਐਂਡ ਹਾਈਡ੍ਰੋਪੋਨਿਕਸ ਨਾਂ ਦੀ ਕੰਪਨੀ ਵੀ ਹੈ, ਜੋ ਹਰ ਸਾਲ 70 ਲੱਖ ਰੁਪਏ ਕਮਾਉਂਦੀ ਹੈ। ਵੀਡੀਓ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਉਸ ਨੇ ਹਾਈਡ੍ਰੋਪੋਨਿਕਸ ਦੀ ਵਰਤੋਂ ਕਰਕੇ ਆਪਣੇ ਘਰ ਨੂੰ ਇੱਕ ਖੇਤ ਵਿੱਚ ਬਦਲ ਦਿੱਤਾ। ਇਸ ਤਕਨੀਕ ਲਈ ਮਿੱਟੀ ਦੀ ਲੋੜ ਨਹੀਂ ਹੈ ਅਤੇ ਇਹ 90 ਫੀਸਦੀ ਤੱਕ ਪਾਣੀ ਦੀ ਬਚਤ ਕਰ ਸਕਦੀ ਹੈ।
ਰਾਮਵੀਰ ਨੇ ਇਸ ਸਿਸਟਮ ਨੂੰ ਸਥਾਪਤ ਕਰਨ ਵਿੱਚ ਹੋਰਨਾਂ ਦੀ ਵੀ ਮਦਦ ਕੀਤੀ ਹੈ। ਇਸ ਵੀਡੀਓ ਦੇ ਨਾਲ ਕੈਪਸ਼ਨ ਵੀ ਲਿਖੀ ਹੈ, “ਵਾਹ! ਯੂਪੀ, ਭਾਰਤ ਦਾ ਇਹ ਵਿਅਕਤੀ ਬਿਨਾਂ ਮਿੱਟੀ ਜਾਂ ਰਸਾਇਣ ਦੇ ਤਿੰਨ ਮੰਜ਼ਿਲਾ ਘਰ ਵਿੱਚ 70 ਲੱਖ ਸਬਜ਼ੀਆਂ ਉਗਾਉਂਦਾ ਹੈ।
ਇਹ ਵੀ ਪੜ੍ਹੋ : 15 ਸਾਲਾਂ ਆਰਿਆ ਨੇ ਦੇਸ਼ ਦਾ ਨਾਂ ਕੀਤਾ ਰੋਸ਼ਨ, AWPC ਵਰਲਡ ਪਾਵਰ ਚੈਂਪੀਅਨਸ਼ਿਪ ‘ਚ ਜਿੱਤੇ 3 ਗੋਲਡ ਮੈਡਲ
ਇਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਹ ਵੀਡੀਓ 3 ਨਵੰਬਰ ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਹੁਣ ਤੱਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇੱਕ ਉਪਭੋਗਤਾ ਨੇ ਲਿਖਿਆ, “ਅਦਭੁਤ… ਇੰਨਾ ਵਧੀਆ ਅਤੇ ਪ੍ਰੇਰਣਾਦਾਇਕ”। ਇਕ ਹੋਰ ਯੂਜ਼ਰ ਨੇ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ ਲਿਖਿਆ, ”ਹੇ ਭਗਵਾਨ… ਇਹ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਮੇਰੇ ਆਪਣੇ ਘਰ ਬਰੇਲੀ ਤੋਂ ਹੈ ਅਤੇ ਮੇਰਾ ਭਰਾ 6 ਦਿਨ ਪਹਿਲਾਂ ਹੀ ਇਸ ਜਗ੍ਹਾ ‘ਤੇ ਗਗਿਆ ਸੀ। ਇਹ ਦੇਖਣਾ ਹੈਰਾਨੀਜਨਕ ਹੈ ਕਿ ਲੋਕ ਜਗ੍ਹਾ ਦੀ ਵਰਤੋਂ ਕਿਵੇਂ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: