ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਐਂਬੂਲੈਂਸ ਅਤੇ ਮਜ਼ਦੂਰਾਂ ਨਾਲ ਭਰੀ ਬੱਸ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਚਾਲਕ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਜਿਸ ਕਰਕੇ ਡਰਾਈਵਰ ਗੱਡੀ ‘ਤੇ ਕਾਬੂ ਨਾ ਰੱਖ ਸਕਿਆ ਅਤੇ ਬੱਸ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਐਂਬੂਲੈਂਸ ਵਿੱਚੋਂ CNG ਗੈਸ ਲੀਕ ਹੋਣ ਲੱਗੀ। ਗੈਸ ਲੀਕ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਹਾਦਸੇ ਵਿਚ ਐਂਬੂਲੈਂਸ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਡੇਹਲੋਂ ਦੇ ਟਿੱਬਾ ਪੁਲ ਦੀ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਕਾਫੀ ਧੁੰਦ ਸੀ। ਬੱਸ ਡਰਾਈਵਰ ਅਤੇ ਲੋਕਾਂ ਨੇ ਐਂਬੂਲੈਂਸ ਚਾਲਕ ‘ਤੇ ਦੋਸ਼ ਲਗਾਏ ਹਨ ਕਿ ਉਹ ਓਵਰ ਸਪੀਡ ਵਿਚ ਐਂਬੂਲੈਂਸ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਐਂਬੂਲੈਂਸ ਚਾਲਕ ਫਰਾਰ ਹੋ ਗਿਆ ਸੀ, ਪਰ ਲੋਕਾਂ ਨੇ ਉਸ ਨੂੰ ਲੱਭ ਲਿਆ। ਇਸ ਘਟਨਾ ਸਬੰਧੀ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਸੜਕ ਖਾਲੀ ਸੀ ਜਿਸ ਕਾਰਨ ਉਸ ਨੇ ਤੇਜ਼ ਰਫਤਾਰ ‘ਚ ਐਂਬੂਲੈਂਸ ਚਲਾਉਣੀ ਸ਼ੁਰੂ ਕਰ ਦਿੱਤੀ। ਵਾਹਨ ਚਾਲਕ ਮ੍ਰਿਤਕ ਦੇਹ ਨੂੰ ਮੋਗਾ ਵਿੱਚ ਛੱਡ ਕੇ ਵਾਪਸ ਚੰਡੀਗੜ੍ਹ ਜਾ ਰਿਹਾ ਸੀ। ਇਸ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਮਾਰਕਫੈੱਡ ਚੇਅਰਮੈਨ ਵੱਲੋਂ ਅਹਿਮਦਗੜ੍ਹ ਰਾਈਸ ਮਿੱਲ ‘ਤੇ ਛਾਪਾ, ਚੌਲਾਂ ਦੀਆਂ 804 ਬੋਰੀਆਂ ਜ਼ਬਤ
ਇਸ ਘਟਨਾ ਦੀ ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਥਾਣਾ ਡੇਹਲੋਂ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਦਾ ਦੋਸ਼ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਸੀ, ਫਿਰ ਵੀ ਉਸ ਦੀ ਬੱਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਬੱਸ ਡਰਾਈਵਰ ਨੇ ਦੋਸ਼ੀ ਐਂਬੂਲੈਂਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਇਸ ਮਾਮਲੇ ਵਿਚ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਕਿ ਅਸਲ ਵਿੱਚ ਦੋਵੇਂ ਵਾਹਨਾਂ ਵਿੱਚ ਕੌਣ ਤੇਜ਼ ਚਲਾ ਰਿਹਾ ਸੀ। ਉਸ ‘ਤੋਂ ਬਾਅਦ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: