ਗੜ੍ਹਸ਼ੰਕਰ : ਗੜ੍ਹਸ਼ੰਕਰ ਨੇੜੇ ਨੰਗਲ ਰੋਡ ‘ਤੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ।
![Tragic accident](https://www.rozanaspokesman.in/cover/prev/l1255diuqf3nk3cjfk8jkdgro2-20211120111115.Medi.jpeg)
ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਨਵਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਰਾਹੋਂ ਤੋਂ ਆਪਣੇ ਟਰੈਕਟਰ ਟਰਾਲੀ ਰਾਹੀਂ ਪਰਾਲੀ ਲੈ ਕੇ ਹਿਮਾਚਲ ਵਾਲੇ ਪਾਸੇ ਜਾ ਰਿਹਾ ਸੀ। ਜਦੋਂ ਉਹ ਗੜ੍ਹਸ਼ੰਕਰ ਨੇੜੇ ਨੰਗਲ ਰੋਡ ‘ਤੇ ਪੁੱਜਿਆ ਤਾਂ ਉਥੇ ਪੰਜਾਬੀ ਢਾਬੇ ਤੋਂ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੜ੍ਹੀ ਮੱਟੋ ਟਰੈਕਟਰ ’ਤੇ ਚੜ੍ਹ ਗਿਆ। ਇਸ ਦੌਰਾਨ ਨੰਗਲ ਵਾਲੇ ਪਾਸਿਉਂ ਤੇਜ਼ ਰਫਤਾਰ ਰੇਤ ਨਾਲ ਭਰੇ ਟਿੱਪਰ ਨੇ ਪਹਿਲਾਂ ਦੁੱਧ ਲੈ ਕੇ ਜਾ ਰਹੇ ਛੋਟੇ ਹਾਥੀ ਨੂੰ ਟੱਕਰ ਮਾਰੀ ਫਿਰ ਟਰਾਲੀ ਨਾਲ ਟਕਰਾ ਗਿਆ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/11/11-10.gif)
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
![](https://dailypost.in/wp-content/uploads/2021/11/wvF5UFOmTNAsd.jpg)
ਹਾਦਸੇ ਵਿਚ ਸਤਨਾਮ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ ਤੇ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗੜ੍ਹਸ਼ੰਕਰ ਦੇ ਏ. ਐੱਸ. ਆਈ. ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਫਰਾਰ ਹੋਏ ਟਿੱਪਰ ਚਾਲਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।