ਸਾਹਨੇਵਾਲ : ਪੰਜਾਬ ‘ਚ ਧੁੰਦ ਦਾ ਕਹਿਰ ਵੱਧਣ ਦੇ ਨਾਲ ਨਾਲ ਸੜਕ ਦੁਰਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਰੋਜ਼ਾਨਾ ਕਈ ਲੋਕਾਂ ਦੋ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਕ ਹੋਰ ਦੁਖਦਾਈ ਖ਼ਬਰ ਸਾਹਨੇਵਾਲ ‘ਤੋਂ ਪ੍ਰਾਪਤ ਹੋਈ ਹੈ। ਇਥੇ ਸਥਾਨਕ ਹਰਨਾਮਪੁਰਾ ਨੇੜੇ ਸੰਘਣੀ ਧੁੰਦ ਦੇ ਕਾਰਨ ਸੜਕ ਹਾਦਸੇ ਵਿਚ ਇਕ ਅਧਿਆਪਕਾ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਮ੍ਰਿਤਕ ਅਧਿਆਪਕਾ ਦੀ ਪਛਾਣ ਜਸਪਿੰਦਰ ਕੌਰ ਵਾਸੀ ਰਾਏਪੁਰ ਰਾਜਪੂਤਾਂ ਬਲਾਕ ਦੋਰਾਹਾ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ: ਧੁੰਦ ਦਾ ਕਹਿਰ, ਫਰੀਦਕੋਟ ‘ਚ ਬੱਚਿਆਂ ਦੀ ਸਕੂਲ ਵੈਨ ਦੀ ਕਾਰ ਨਾਲ ਭਿਆਨਕ ਟੱਕਰ
ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਸੰਘਣੀ ਧੁੰਦ ਹੋਣ ਕਰਨ ਵਿਜੀਵਿਲਿਟੀ ਘੱਟ ਸੀ, ਜਿਸ ਕਾਰਨ ਸੜਕ ਦੁਰਘਟਨਾ ‘ਚ ਜਸਪਿੰਦਰ ਕੌਰ ਦੀ ਮੌਤ ਹੋ ਗਈ। ਮ੍ਰਿਤਕ ਜਸਪਿੰਦਰ ਕੌਰ ਕੰਪਿਊਟਰ ਦੀ ਅਧਿਆਪਕਾ ਸੀ। ਇਸ ਘਟਨਾ ‘ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ‘ਤੇ ਵੀ ਡੂੰਗਾ ਅਸਰ ਹੋਇਆ ਹੈ। ਅਧਿਆਪਕਾ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਰੋਣ ਲੱਗ ਪਏ। ਸਕੂਲ ਇੰਚਾਰਜ ਵੱਲੋਂ ਮਾਪਿਆਂ ਨੂੰ ਬੁਲਾ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ। ਇਸ ਭਿਆਨਕ ਹਾਦਸੇ ‘ਕਾਰਨ ਸਕੂਲ ਸਮੇਤ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























