ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਜਕਾਰਤਾ, ਇੰਡੋਨੇਸ਼ੀਆ ਤੋਂ ਭਗੌੜੇ ਗੈਂਗਸਟਰ ਜੋਬਨਜੀਤ ਸਿੰਘ ਉਰਫ ਜੋਬਨ ਬਿੱਲਾ ਨੂੰ AGTF ਦੀ ਟੀਮ ਅੰਮ੍ਰਿਤਸਰ ਲੈ ਕੇ ਜਾ ਰਹੀ ਹੈ। ਜੋਬਨਜੀਤ ਕਤਲ, ਕਤ.ਲ ਦੀ ਕੋਸ਼ਿਸ਼, NDPS ਐਕਟ ਤੇ ਅਸਲਾ ਐਕਟ ਸਣੇ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸੀ। ਜੋਬਨਜੀਤ ਪੰਜਾਬ ‘ਚ ਦਰਜ 4 ਕਤਲ ਦੇ ਮਾਮਲਿਆਂ ‘ਚ ਵੀ ਲੋੜੀਂਦਾ ਸੀ। AGTF ਪੰਜਾਬ ਨੇ OFTEC ਪੰਜਾਬ ਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇਹ ਕਾਰਵਾਈ ਕੀਤੀ ਹੈ।
DGP ਪੰਜਾਬ ਗੌਰਵ ਯਾਦਵ ਨੇ ਕਿਹਾ ਕਿ AGTF ਨੇ ਪੰਜਾਬ ਦੇ ਭਗੌੜੇ ਟ੍ਰੈਕਿੰਗ ਤੇ OFTEC ਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੇ ਹੋਏ ਮੁਲਜ਼ਮਾਂ ਨੂੰ ਵਾਪਸ ਲਿਆਂਦਾ ਜਿਸ ਨੂੰ ਉਨ੍ਹਾਂ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖਿਲਾਫ ਵੱਡੀ ਸਫਲਤਾ ਦੱਸਿਆ।
ਇਹ ਵੀ ਪੜ੍ਹੋ : ‘ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਦੱਸ ਦੇਈਏ ਕਿ ਅੰਮ੍ਰਿਤਸਰ ਦਿਹਾਤੀ ਦੇ ਅਰਜਨ ਮੰਗਾ ਪਿੰਡ ਦਾ ਵਾਸੀ ਬਿੱਲਾ, ਨਾਮੀ ਗੈਂਗ ਦਾ ਸਰਗਰਮ ਮੈਂਬਰ ਹੈ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰਨ ਵਸੂਲੀ ਤੇ ਗਿਰੋਹ ਦੇ ਮੈਂਬਰਾਂ ਨੂੰ ਰਸਦ ਸਬੰਧੀ ਮਦਦ ਦੇਣ ਵਿਚ ਸ਼ਾਮਲ ਹੈ। ਪੁਲਿਸ ਰਿਕਾਰਡ ਮੁਤਾਬਕ ਉਸ ਦੇ ਨਾਂ ‘ਤੇ 10 ਤੋਂ ਵੱਧ FIR ਦਰਜ ਹਨ ਜਿਨ੍ਹਾਂ ਵਿਚ 2023 ਵਿਚ ਸਥਿਆਲਾ ਪਿੰਡ ਵਿਚ ਜਰਨੈਲ ਸਿੰਘ ਦੇ ਕਤਲ ਵਿਚ ਉਸ ਦੀ ਭੂਮਿਕਾ ਤੇ ਜਬਰਨ ਵਸੂਲੀ ਦੇ ਕਈ ਮਾਮਲੇ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਵਿਚ ਉਸ ਨੇ ਤੇ ਉਸ ਦੇ ਭਰਾ ਗੁਰਵਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਦੇ ਵਪਾਰੀਆਂ ਤੇ ਦੁਕਾਨਦਾਰਾਂ ਤੋਂ ਲੱਖਾਂ ਰੁਪਏ ਦੀ ਮੰਗ ਕੀਤੀ ਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਉਹ ਦੁਬਈ ਤੇ ਹੋਰਨਾਂ ਦੇਸ਼ਾਂ ਤੋਂ ਆਪਣਾ ਧੰਦਾ ਚਲਾ ਕੇ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:










