‘ਪੰਜਾਬ ਬਚਾਓ ਮੁਹਿੰਮ’ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਸਮਾਣਾ ਪਹੁੰਚੇ। ਇਥੇ ਉਨ੍ਹਾਂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲਈ ਅੱਗੇ ਹੋ ਕੇ ਲੜਾਈ ਲੜਦਾ ਰਹੇਗਾ।
ਸ. ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 2016 ਵਿਚ ਬੇਅਦਬੀਆਂ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਦਾ ਬਿੱਲ ਵਿਧਾਨ ਸਭਾ ਵਿਚੋਂ ਪਾਸ ਕਰਕੇ ਭੇਜਿਆ ਗਿਆ ਸੀ ਪਰ ਕੇਂਦਰ ਵੱਲੋਂ ਇਸ ‘ਤੇ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬੇਅਦਬੀ ਵਰਗੇ ਘਿਨਾਉਣੇ ਕੰਮ ਕਰਦੇ ਹਨ ਉਨ੍ਹਾਂ ਨੂੰ ਦੁਨੀਆ ਵਿਚ ਰਹਿਣ ਦਾ ਕੋਈ ਹੱਕ ਨਹੀਂ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ Gym ਦੇ ਬਾਹਰ ਮੁੰਡੇ ਦੇ ਕ/ਤਲ ਮਾਮਲੇ ਨਾਲ ਜੁੜੀ ਖਬਰ, AGTF ਵੱਲੋਂ ਦੋਵੇਂ ਸ਼ੂਟਰਾਂ ਦਾ ਐਨ/ਕਾਊਂ/ਟਰ
ਉਨ੍ਹਾਂ ਕਿਹਾ ਕਿ ਇਕੱਲਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ-ਇੱਕ ਖੂਨ ਦੇ ਕਤਰੇ ‘ਚ ਪੰਜਾਬ ਵਸਿਆ ਹੈ। ਸਾਡੇ ਲਈ ਅਸੂਲ, ਪੰਜਾਬ ਦੇ ਲੋਕ ਤੇ ਖਾਲਸਾ ਪੰਥ ਜ਼ਰੂਰੀ ਹੈ। ਪੰਜਾਬ ‘ਚ ਜਿੰਨਾ ਵੀ ਵਿਕਾਸ ਹੋਇਆ ਇਕੱਲੇ ਅਕਾਲੀ ਦਲ ਨੇ ਕੀਤਾ ਹੈ। ਸਾਰੇ ਟਿਊਬਵੈੱਲ ਕੁਨੈਕਸ਼ਨ ਅਕਾਲੀ ਦਲ ਪਾਰਟੀ ਵਲੋਂ ਲਗਾਏ ਗਏ ਹਨ ਤੇ 10 ਸਾਲ ਹੋ ਗਏ ਕੋਈ ਵੀ ਨਵਾਂ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤਾ ਗਿਆ।







