ਸਟ੍ਰੇਟ ਆਫ ਹੋਰਮੁਜ਼ ਤੋਂ ਭਾਰਤ ਲਈ ਚੰਗੀ ਖਬਰ ਮਿਲੀ ਹੈ। ਹੋਰਮੁਜ਼ ਪਾਰ ਕਰਕੇ ਇਕ ਹੋਰ LPG ਟੈਂਕਰ ਭਾਰਤ ਵਲ ਆ ਰਿਹਾ ਹੈ। MV Sunshine ਨੇ ਹੋਰਮੁਜ਼ ਪਾਰ ਕਰ ਲਿਆ ਹੈ ਤੇ ਉਹ ਹੁਣ ਭਾਰਤ ਵੱਲ ਵਧ ਰਿਹਾ ਹੈ। ਭਾਰਤੀ ਫੌਜ ਦੀ ਸੁਰੱਖਿਆ ਹੇਠ ਉਸ ਨੇ ਹੋਰਮੁਜ਼ ਨੂੰ ਪਾਰ ਕੀਤਾ ।
LPG ਟੈਂਕਰ MV Sunshine ਨੇ ਬੁੱਧਵਾਰ ਦੀ ਰਾਤ ਨੂੰ ਹੋਰਮੁਜ਼ ਨੂੰ ਪਾਰ ਕੀਤਾ। ਫਾਰਸ ਦੀ ਖਾੜੀ ਤੋਂ ਸੁਰੱਖਿਅਤ ਕੱਢੇ ਜਾਣ ਦੇ ਬਾਅਦ ਉਹ ਭਾਰਤ ਵੱਲ ਵਧ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤੀ ਫੌਜ ਸਣੇ ਕਈ ਏਜੰਸੀਆਂ ਭਾਰਤ ਵੱਲ ਵਧ ਰਹੇ LPG ਜਹਾਜ਼ ਨੂੰ ਸੁਰੱਖਇਆ ਦੇ ਰਹੀਆਂ ਹਨ। ਇਸ ਜਹਾਜ਼ ਵਿਚ ਕਿੰਨੀ LPG ਗੈਸ ਹੈ, ਇਸ ਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਟੌਪਰਸ ਨਾਲ CM ਮਾਨ ਅੱਜ ਕਰਨਗੇ ਮੁਲਾਕਾਤ, ਪਹਿਲੇ 3 ਸਥਾਨਾਂ ‘ਤੇ ਕੁੜੀਆਂ ਨੇ ਮਾਰੀ ਹੈ ਬਾਜ਼ੀਇਸੇ ਵਿਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਕਾਰਨ ਊਰਜਾ ਸਪਲਾਈ ਵਿਚ ਆਈਆਂ ਰੁਕਾਵਟਾਂ ਨੂੰ ਸਫਲਤਾਪੂਰਵਕ ਸੰਭਾਲਿਆ ਹੈ ਤੇ ਨਾਲ ਹੀ ਉਪਭੋਗਤਾਵਾਂ ‘ਤੇ ਘੱਟ ਬੋਝ ਪੈਣਾ ਵੀ ਯਕੀਨੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਾਰਤ ਨੇ ਘਰੇਲੂ LPG ਉਤਪਾਦਨ ਵਿਚ ਭਾਰੀ ਵਾਧਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ











