ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਬਚਤ ਕਰਨ ਦੀ ਅਪੀਲ ਕੀਤੀ ਗਈ ਸੀ ਤੇ ਇਸੇ ਤਹਿਤ ਉਨ੍ਹਾਂ ਨੇ ਇਸ ਨੂੰ ਅਮਲ ਵਿਚ ਲਿਆਉਂਦੇ ਹੋਏ ਆਪਣੇ ਸੁਰੱਖਿਆ ਦੇ ਕਾਫਲੇ ਵਿਚ ਵੀ ਕਟੌਤੀ ਕੀਤੀ ਤੇ ਨਾਲ ਹੀ ਵਾਹਨਾਂ ਦੀ ਗਿਣਤੀ ਵੀ ਘਟਾਈ ਤਾਂ ਜੋ ਪੈਟਰੋਲ ਤੇ ਡੀਜ਼ਲ ਦੀ ਬਚਤ ਕੀਤੀ ਜਾ ਸਕੇ। ਹੁਣ ਇਸੇ ਤਹਿਤ ਚੰਡੀਗੜ੍ਹ ਪ੍ਰਸ਼ਾਸਕ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਸੀਂ ਪੈਟਰੋਲ ਤੇ ਡੀਜ਼ਲ ਦੀ ਬਚਤ ਦੀ ਸ਼ੁਰੂਆਤ ਆਪਣੇ ਦਫਤਰ ਤੋਂ ਹੀ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਲਈ ਵੱਡਾ ਫੈਸਲਾ ਲਿਆ ਗਿਆ ਹੈ। ਦਫਤਰ ਆਉਣ ਵਾਲੇ ਮੁਲਾਜ਼ਮ ਬੁੱਧਵਾਰ ਨੂੰ ਸਰਕਾਰੀ ਵਾਹਨ ਯਾਨੀ ਕਾਰ ਦੀ ਵਰਤੋਂ ਨਹੀਂ ਕਰਨਗੇ ਤੇ ਉਹ ਸਾਈਕਲ ਰਾਹੀਂ ਬੁੱਧਵਾਰ ਨੂੰ ਦਫਤਰ ਪਹੁੰਚਣਗੇ।
ਇਹ ਵੀ ਪੜ੍ਹੋ : ਭੇਡਾਂ-ਬੱਕਰੀਆਂ ਵਾਲੇ ਬਿਆਨ ‘ਤੇ ਕਸੂਤੀ ਫਸੀ BJP ਸਾਂਸਦ ਸਵਾਤੀ ਮਾਲੀਵਾਲ, ਮੋਗਾ ‘ਚ ਮਾਣਹਾਨੀ ਦਾ ਕੇਸ ਦਾਇਰ
ਰਾਜਪਾਲ ਨੇ ਕਿਹਾ ਕਿ ਸਾਡਾ ਸਾਰਾ ਸਟਾਫ ਬੁੱਧਵਾਰ ਨੂੰ ਜਾਂ ਤਾਂ ਪੈਦਲ ਤੇ ਜਾਂ ਆਪਣੀਆਂ ਸਾਈਕਲਾਂ ‘ਤੇ ਹੀ ਦਫਤਰ ਆਏਗਾ। ਉਸ ਦਿਨ ਦਫਤਰ ਅੰਦਰ ਕੋਈ ਵੀ ਚਾਰ ਪਹੀਆ ਵਾਹਨ ਨਹੀਂ ਵਰਤਿਆ ਜਾਵੇਗਾ। ਮੁਲਾਜ਼ਮ ਜਾਂ ਤਾਂ ਸਾਈਕਲਾਂ ‘ਤੇ ਦਫਤਰ ਆਉਣਗੇ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨਾਲ ਦਫਤਰ ਪਹੁੰਚਣਗੇ। ਪ੍ਰਸ਼ਾਸਕ ਕਟਾਰੀਆ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਤੇ ਕਿਹਾ ਕਿ ਚੰਡੀਗੜ੍ਹ ਦੇ ਰਸਤੇ ਸਾਫ਼ ਹਨ ਇਸ ਲਈ ਸਾਈਕਲ ਚਲਾਓ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










