ਅੱਜ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ। 28 ਅਗਸਤ ਤੱਕ 4 ਲੱਖ ਤੋਂ ਵੱਧ ਸ਼ਰਧਾਲੂ 3888 ਮੀਟਰ ‘ਤੇ ਸਥਿਤ ਪਵਿੱਤਰ ਗੁਫਾ ਵਿਚ ਕੁਦਰਤੀ ਰੂਪ ਤੋਂ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਸਕਣਗੇ। ਵੀਰਵਾਰ ਨੂੰ ਜੰਮੂ ਕਸ਼ਮੀਰ LG ਮਨੋਜ ਸਿਨ੍ਹਾ ਨੇ ਪਹਿਲੇ ਜਥੇ ਨੂੰ ਜੰਮੂ ਦੇ ਭਗਵਤੀ ਬੇਸ ਕੈਂਪ ਤੋਂ ਬਾਲਟਾਲ ਤੇ ਪਹਿਲਗਾਮ ਲਈ ਰਵਾਨਾ ਕੀਤਾ। ਜਥੇ ਵਿਚ 4822 ਤੀਰਥ ਯਾਤਰੀ ਸ਼ਾਮਲ ਸਨ ਜੋ 259 ਵਾਹਨਾਂ ਦੇ ਸੁਰੱਖਿਆ ਘੇਰੇ ਵਿਚ ਰਵਾਨਾ ਹੋਏ।
ਕਸ਼ਮੀਰ ਵਿਚ ਲਗਾਤਾਰ ਮੀਂਹ ਤੇ ਖਰਾਬ ਮੌਸਮ ਨੂੰ ਦੇਖਦੇ ਹੋਏ ਸ਼ਰਧਾਲੂਆਂ ਨੂੰ ਦਰਸ਼ਨ ਦੇ ਤੁਰੰਤ ਬਾਅਦ ਹੇਠਾਂ ਪਰਤਣ ਦੀ ਸਲਾਹ ਦਿੱਤੀ ਗਈ ਹੈ। ਯਾਤਰਾ ਮਾਰਗ ‘ਤੇ ਹਰ 2 ਕਿਲੋਮੀਟਰ ‘ਤੇ ਆਕਸੀਜਨ ਬੂਥ ਬਣਾਏ ਗਏ ਹਨ। ਦੂਜੇ ਪਾਸੇ ਦੋਮੇ ਰੂਟ ‘ਤੇ ਚਾਰ ਜਗ੍ਹਾ ਵੱਡੀ ਸਕ੍ਰੀਨ ਜ਼ਰੀਏ ਮੌਸਮ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਅਨੰਤਨਾਗ ਤੋਂ 48 ਕਿਲੋਮੀਟਰ ਲੰਬੇ ਨੁਨਵਾਨ-ਪਹਿਲਗਾਮ ਰਸਤੇ ਜਾਂ ਗਾਂਦਰਬਲ ਜ਼ਿਲ੍ਹੇ ਵਿਚ ਛੋਟੇ 14 ਕਿਲੋਮੀਟਰ ਲੰਬੇ ਬਾਲਟਾਲ ਰਸਤੇ ਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਅੱਜ ਸੱਦੀ ਅਹਿਮ ਬੈਠਕ, ਕਈ MP-MLA ਤੇ ਹਲਕਾ ਇੰਚਾਰਜ ਹੋ ਸਕਦੇ ਹਨ ਸ਼ਾਮਲ
ਮੀਂਹ ਦੀ ਵਜ੍ਹਾ ਤੋਂ ਵੀਰਵਾਰ ਨੂੰ ਬਾਲਟਾਲ ਮਾਰਗ ‘ਤੇ ਯਾਤਰਾ ਕੁਝ ਸਮੇਂ ਲਈ ਰੋਕੀ ਗਈ ਸੀ। ਹਾਲਾਂਕਿ ਅੱਜ ਸਵੇਰੇ ਲਗਭਗ 4 ਵਜੇ 3865 ਸ਼ਰਧਾਲੂਆਂ ਦਾ ਦੂਜਾ ਜਥਾ ਵੀ ਭਗਵਤੀ ਨਗਰ ਬੇਸ ਕੈਂਪ ਲਈ ਰਵਾਨਾ ਹੋ ਗਿਆ। ਇਨ੍ਹਾਂ ਵਿਚ 1735 ਸ਼ਰਧਾਲੂ 115 ਵਾਹਨਾਂ ਤੋਂ ਬਾਲਟਾਲ ਬੇਸ ਕੈਂਪ ਜਾ ਰਹੇ ਹਨ ਜਦੋਂ ਕਿ 2130 ਸ਼ਰਧਾਲੂ 86 ਵਾਹਨਾਂ ਤੋਂ ਪਹਿਲਗਾਮ ਰਸਤੇ ਵਲ ਰਵਾਨਾ ਹੋਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









