ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਵੱਲੋਂ ਅੰਤਰਰਾਸ਼ਟਰੀ ਉਡਾਣਾਂ ‘ਤੇ ਫਿਊਲ ਸਰਚਾਰਜ ਘਟਾਇਆ ਗਿਆ ਹੈ। ਏਅਰ ਇੰਡੀਆ ਨੇ ਨਾਰਥ ਅਮਰੀਕਾ, ਯੂਰਪ ਤੇ ਯੂਕੇ ਜਾਣ ਵਾਲੀਆਂ ਆਪਣੀਆਂ ਉਡਾਣਾਂ ‘ਤੇ ਫਿਊਲ ਸਰਚਾਰਜ ਘੱਟ ਕਰਨ ਦਾ ਐਲਾਨ ਕੀਤਾ ਹੈ।
ਸੂਤਰਾਂ ਮੁਤਾਬਕ ਕੱਚੇ ਤੇਲ ਦੇ ਰੇਟਾਂ ਵਿਚ ਆਈ ਕਮੀ ਦੇ ਬਾਅਦ ਏਅਰਲਾਈਨ ਨੇ ਇਹ ਕਦਮ ਚੁੱਕਿਆ ਹੈ, ਜਿਸ ਨਾਲ ਇਨ੍ਹਾਂ ਰੂਟਾਂ ‘ਤੇ ਕੌਮਾਂਤਰੀ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੀ ਜੇਬ ਦਾ ਬੋਝ ਘੱਟ ਹੋਵੇਗਾ। ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਘਰੇਲੂ ਉਡਾਣਾਂ ‘ਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਨ੍ਹਾਂ ਕੌਮਾਂਤਰੀ ਰੂਟਾਂ ਦੇ ਇਲਾਵਾ ਹੋਰ ਵਿਦੇਸ਼ੀ ਉਡਾਣਾਂ ਅਤੇ ਏਅਰਲਾਈਨ ਦੀ ਘਰੇਲੂ ਸੇਵਾਵਾਂ ਦੇ ਲਈ ਫਿਊਲ ਸਰਚਾਰਜ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਉਹ ਪਹਿਲਾਂ ਦੀ ਤਰ੍ਹਾਂ ਹੀ ਬਣੇ ਰਹਿਣਗੇ। ਇਸ ਮਾਮਲੇ ‘ਤੇ ਫਿਲਹਾਲ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਅੱਜ ਸੱਦੀ ਅਹਿਮ ਬੈਠਕ, ਕਈ MP-MLA ਤੇ ਹਲਕਾ ਇੰਚਾਰਜ ਹੋ ਸਕਦੇ ਹਨ ਸ਼ਾਮਲ
ਦੱਸ ਦੇਈਏ ਕਿ ਏਅਰ ਇੰਡੀਆ ਨੇ ਇਸ ਸਾਲ 7 ਅਪ੍ਰੈਲ ਨੂੰ ਕੌਮਾਂਤਰੀ ਤੇ ਘਰੇਲੂ ਉਡਾਣਾਂ ‘ਤੇ ਫਿਊਲ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਸੀ ਜੋ 10 ਦਿਨ ਬਾਅਦ ਯਾਨੀ 10 ਅਪ੍ਰੈਲ ਤੋਂ ਲਾਗੂ ਹੋਇਆ ਸੀ। ਉਸ ਸਮੇਂ ਪੱਛਮੀ ਏਸ਼ੀਆ ਸੰਕਟ ਕਾਰਨ ਕੱਚੇ ਤੇਲ ਤੇ ਏਵੀਏਸ਼ਨ ਟਰਬਾਈਨ ਫਿਊਲ ਯਾਨੀ ਜੈੱਟ ਈਂਧਣ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਸੀ। ਤੇਲ ਦੀਆਂ ਉੱਚੀਆਂ ਕੀਮਤਾਂ ਤੇ ਹਵਾਈ ਖੇਤਰ ‘ਤੇ ਲੱਗੇ ਪ੍ਰਤੀਬੰਧਾਂ ਕਾਰਨ ਏਅਰਲਾਈਨ ਦਾ ਆਪ੍ਰੇਸ਼ਨਲ ਖਰਚ ਕਾਫੀ ਵਧ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









