Bank employee corona positive: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਨੇ ਉਦੋਂ ਖਤਰੇ ਦੀ ਘੰਟੀ ਵਜਾ ਦਿੱਤੀ, ਜਦੋਂ ਇੱਥੋ ਦੀ ਇਕ ਬੈਂਕ ਦੇ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ, ਇਸ ਤੋਂ ਬਾਅਦ ਇੱਥੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਮਹਾਨਗਰ ਦੇ ਫੁਹਾਰਾ ਚੌਂਕ ਨਜ਼ਦੀਕ ਸਥਿਤ ਐੱਸ.ਬੀ.ਆਈ ਬੈਂਕ ਦੇ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਫਿਲਹਾਲ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਜਨਤਕ ਨਹੀਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੇ ਕਾਫੀ ਘਾਤਕ ਰੂਪ ਧਾਰਿਆ ਹੋਇਆ ਹੈ। ਹੁਣ ਤੱਕ ਇੱਥੇ ਪੀੜਤਾਂ ਦੀ ਗਿਣਤੀ 2170 ਤੱਕ ਪਹੁੰਚ ਚੁੱਕੀ ਹੈ ਜਦਕਿ 51 ਲੋਕਾਂ ਦੀ ਮੌਤ ਹੋ ਗਈ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .





