ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਦੇ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਰਾਸ਼ਨ ਕਾਰਡ ਲਈ ਯੋਗਤਾ ਦੀਆਂ ਕਈ ਪੁਰਾਣੀਆਂ ਸ਼ਰਤਾਂ ਨੂੰ ਹਟਾਇਆ ਗਿਆ ਹੈ ਤੇ ਸਲਾਨਾ ਆਦਮਨ ਨੂੰ ਵੀ ਵਧਾ ਦਿੱਤਾ ਗਿਆ ਹੈ।
ਬਦਲੇ ਨਿਯਮਾਂ ਮੁਤਾਬਕ ਹੁਣ 8 ਲੱਖ ਰੁਪਏ ਸਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਰਾਸ਼ਨ ਮਿਲੇਗਾ । ਪਹਿਲਾਂ ਇਹ ਸੀਮਾ 1.80 ਲੱਖ ਰੁਪਏ ਸਾਲਾਨਾ ਸੀ ਪਰ ਹੁਣ ਇਸ ਨੂੰ ਵਧਾ ਕੇ 8 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਜ਼ਮੀਨ ਨਾਲ ਜੁੜੀਆਂ ਸ਼ਰਤਾਂ ਵਿਚ ਵੀ ਵੱਡੀ ਛੋਟ ਦਿੱਤੀ ਗਈ ਹੈ। 100 ਗਜ਼ ਦੇ ਮਕਾਨ ਵਾਲੇ ਪਰਿਵਾਰਾਂ ਨੂੰ ਵੀ ਯੋਜਨਾ ਲਈ ਯੋਗ ਮੰਨਿਆ ਜਾਵੇਗਾ। ਪਹਿਲਾਂ 2.5 ਏਕੜ ਉਪਜਾਊ ਤੇ 5 ਏਕੜ ਬਰਾਨੀ ਜ਼ਮੀਨ ਦੀ ਹੱਤ ਨਿਰਧਾਰਤ ਕੀਤੀ ਗਈ ਸੀ ਜਿਸ ਕਰਕੇ ਕਈ ਲੋਕ ਇਸ ਯੋਜਨਾ ਦਾ ਲਾਭ ਨਹੀਂ ਪੈ ਪਾਉਂਦੇ ਸਨ ਪਰ ਹੁਣ ਇਸ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਟਲ ਟਨਲ ‘ਚ ਪੂਰੀ ਰਾਤ ਫਸੇ ਸੈਂਕੜੇ ਸੈਲਾਨੀ, ਬਰਫਬਾਰੀ ਨਾਲ ਸੜਕਾਂ ‘ਤੇ ਵਧੀ ਫਿਸਲਣ, ਗੱਡੀਆਂ ‘ਚ ਕੱਟੀ ਰਾਤ
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹੁਣ ਚਾਰ ਪਹੀਆ ਰੱਖਣ ਵਾਲੇ ਲਾਭਪਾਤਰੀ ਵੀ ਇਸ ਯੋਜਨਾ ਦਾ ਫਾਇਦਾ ਚੁੱਕ ਸਕਣਗੇ। ਇੰਨਾ ਹੀ ਨਹੀਂ ਏਸੀ ਵਾਲੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਰਾਸ਼ਨ ਮਿਲੇਗਾ। ਹਾਲਾਂਕਿ ਸਰਕਾਰੀ ਮੁਲਾਜ਼ਮਾਂ ਨੂੰ ਇਸ ਯੋਜਨਾ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਮੌਜੂਦਾ ਸਮੇਂ ‘ਚ ਪੰਜਾਬ ‘ਚ ਲਗਭਗ 47.5 ਲੱਖ ਲਾਭਪਾਤਰੀ ਇਸ ਯੋਜਨਾ ਦਾ ਫਾਇਦਾ ਲੈ ਰਹੇ ਹਨ ਪਰ ਨਵੇਂ ਨੋਟੀਫਿਕੇਸ਼ਨ ਮਗਰੋਂ ਇਹ ਗਿਣਤੀ ਵਧ ਸਕਦੀ ਹੈ। ਪੰਜਾਬ ਸਰਕਾਰ ਵੱਲੋਂ 11 ਸਤੰਬਰ 2025 ਦੀ ਨੋਟੀਫਿਕੇਸ਼ਨ ਨੂੰ ਬਦਲਿਆ ਗਿਆ ਹੈ। ਜਦੋਂ ਕਿ ਕੇਂਦਰ ਦੇ ਹੁਕਮਾਂ ਤਹਿਤ 11 ਲੱਖ ਸ਼ੱਕੀ ਕਾਰਡ ਕੱਟੇ ਜਾਣੇ ਸੀ।
ਵੀਡੀਓ ਲਈ ਕਲਿੱਕ ਕਰੋ -:








