ਕੋਟਕਪੂਰਾ ਰੋਡ ‘ਤੇ ਦੇਰ ਰਾਤ ਵਾਪਰੇ ਦਰਦਨਾਕ ਸੜਕੀ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਬਾਈਕ ਸਵਾਰ ਨੌਜਵਾਨ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਸੜਕ ਕਿਨਾਰੇ ਖੜ੍ਹੇ ਇੱਕ ਖਰਾਬ ਟਰੱਕ ਵਿੱਚ ਉਨ੍ਹਾਂ ਦੀ ਬਾਈਕ ਟਕਰਾ ਗਈ। ਬਾਈਕ ਤੇ ਸਵਾਰ ਤਿੰਨ ਵਿਚੋ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਦੀ ਹਸਪਤਾਲ ਜਾਂਦਿਆ ਰਸਤੇ ਚ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਮ੍ਰਿਤਕ ਨਵਜੋਤ ਦੇ ਚਾਚਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਨਵਜੋਤ ਅਤੇ ਉਸਦੇ ਦੋ ਦੋਸਤ ਜੱਸ ਅਤੇ ਰਵੀ ਤਿੰਨੋ ਰਾਤ ਕੋਟਕਪੂਰਾ ਤੋਂ ਇੱਕ ਵਿਆਹ ਪ੍ਰੋਗਰਾਮ ਅਟੈਂਡ ਕਰਕੇ ਵਾਪਿਸ ਆ ਰਹੇ ਸਨ ਕਿ ਰਸਤੇ ਚ ਸੜਕ ਦੇ ਵਿਚਕਾਰ ਖੜੇ ਖਰਾਬ ਟਰੱਕ ਦੇ ਪਿੱਛੇ ਉਨ੍ਹਾਂ ਦੀ ਬਾਈਕ ਦੀ ਜ਼ੋਰਦਾਰ ਟੱਕਰ ਹੋ ਗਈ ਜਿਸ ਕਾਰਨ ਦੋ ਜਣਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਨੌਜਵਾਨ ਦੀ ਹਸਪਤਾਲ ਜਾਂਦਿਆ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖਚੇ ਉਡ ਗਏ।
ਇਹ ਵੀ ਪੜ੍ਹੋ : ਭਦੌੜ ਦੇ ਨੇੜਲੇ ਪਿੰਡ ਜੰਗੀਆਣੇ ਕੋਲ ਰਜਵਾਹੇ ‘ਚ ਪਿਆ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫਸਲ ਹੋਈ ਪ੍ਰਭਾਵਿਤ
ਇਸ ਮੌਕੇ ਸਾਬਕਾ ਐਮ ਸੀ ਬੱਬੀ ਭਾਉ ਨੇ ਕਿਹਾ ਕਿ ਸੜਕ ਦੇ ਵਿਚਕਾਰ ਟਰੱਕ ਖਰਾਬ ਖੜਾ ਹੈ ਜਿਸ ਦੇ ਨਾਂ ਤਾਂ ਕੋਈ ਇੰਡੀਕੇਟਰ ਜਲ ਰਹੇ ਸਨ ਨਾ ਹੀ ਸਾਈਡ ਤੇ ਕੁਝ ਵਲਗਣ ਕੀਤੀ ਹੋਈ ਸੀ ਜਿਸ ਕਾਰਨ ਰਾਤ ਦੇ ਹਨੇਰੇ ‘ਚ ਟਰੱਕ ਦਿਖਾਈ ਨਹੀਂ ਦਿੱਤਾ ਅਤੇ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਤਿੰਨੋਂ ਗਰੀਬ ਪਰਿਵਾਰਾਂ ਦੇ ਬੱਚੇ ਹਨ ਜੋ ਛੋਟਾ ਮੋਟਾ ਕੰਮ ਕਰ ਗੁਜ਼ਾਰਾ ਕਰਦੇ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਜਵਾਨ ਪੁੱਤ ਵਿੱਛੜ ਗਏ ਉਨ੍ਹਾਂ ਪਰਿਵਾਰਾਂ ਨੂੰ ਆਰਥਿਕ ਮਦਦ ਮਿਲੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









