ਬਠਿੰਡਾ ਰੋਡ ‘ਤੇ ਸ਼ਨੀਵਾਰ ਦੇਰ ਸ਼ਾਮ ਨੂੰ ਸਵਾਰੀਆਂ ਨਾਲ ਭਰੀ ਬੱਸ ਅਤੇ ਟ੍ਰੈਕਟਰ-ਟ੍ਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ ਬੱਸ ਤੇ ਟ੍ਰੈਕਟਰ-ਟ੍ਰਾਲੀ ਚਾਲਕ ਅਤੇ 12 ਬੱਸ ਸਵਾਰੀਆਂ ਜ਼ਖਮੀ ਹੋ ਗਈਆਂ, ਜਿੰਨਾਂ ਨੂੰ ਮਲੋਟ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਬੱਸ ਡਰਾਈਵਰ ਅਤੇ ਟਰੈਕਟਰ ਚਾਲਕ ਨੂੰ ਰੈਫਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਵਾਇਆ ਮਲੋਟ ਫਾਜ਼ਿਲਕਾ ਜਾਣ ਵਾਲੀ ਪੀਆਰਟੀਸੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਬੱਸ ਜਦੋਂ ਮਲੋਟ ਬਠਿੰਡਾ ਰੋਡ ‘ਤੇ ਚੰਨੂ ਢਾਬੇ ਕੋਲ ਪਹੁੰਚੀ ਤਾਂ ਇੱਕ ਟ੍ਰੈਕਟਰ-ਟ੍ਰਾਲੀ ਨਾਲ ਟਕਰਾ ਗਈ। ਇਸ ਟੱਕਰ ਵਿੱਚ ਬੱਸ ਚਾਲਕ ਰਵਿੰਦਰ ਮੋਹਨ ਅਤੇ ਟ੍ਰੈਕਟਰ-ਟ੍ਰਾਲੀ ਚਾਲਕ ਮਹਿੰਦਰ ਸਿੰਘ ਸਮੇਤ 14 ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : FIH ਪ੍ਰੋ ਲੀਗ ‘ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ, ਲਗਾਤਾਰ ਕੀਤੇ 7 ਗੋਲ
ਹਾਦਸੇ ਵਿੱਚ ਜ਼ਖਮੀ ਹੋਣ ਵਾਲੇ ਬੱਸ ਸਵਾਰਾਂ ਦੀ ਪਛਾਣ ਸੁਰਿੰਦਰ ਕੁਮਾਰ (45), ਦੀਆ (24), ਪਰਵੀਨ (34), ਅਮਨਦੀਪ (27), ਅਜੀਤ ਸਿੰਘ, ਸੋਨੀਆ (34) ਪਤਨੀ ਰਜੀਵ, ਮੇਹਰਾ (8), ਅਭਿਰਾਜ (5), ਨੀਤੂ, ਨੀਰੂ (55) ਅਤੇ ਜਸਪ੍ਰੀਤ (24) ਵਜੋਂ ਹੋਈ ਹੈ। ਜਿਨਾਂ ਨੂੰ ਮਲੋਟ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਬਸ ਚਾਲਕ ਅਤੇ ਟਰੈਕਟਰ ਚਾਲਕ ਦੀ ਹਾਲਤ ਨੂੰ ਵੇਖਦਿਆਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









