ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਦੀ ਮੌਤ ਹੋ ਗਈ। ਘਟਨਾ ਟਾਂਡਾ ਡੈਮ ਵਿਚ ਹੋਈ। ਕੋਹਟ ਜ਼ਿਲ੍ਹੇ ਦੇ ਇਕ ਮਦਰੱਸੇ ਦੇ ਵਿਦਿਆਰਥੀ ਤੇ ਟੀਚਰ ਇਥੇ ਪਿਕਨਿਕ ਲਈ ਆਏ ਸਨ। ਹੁਣ ਤੱਕ 6 ਲਾਸ਼ਾਂ ਬਰਾਮਦ ਹੋਈਆਂ ਹਨ। ਬਾਕੀ ਦੀ ਭਾਲ ਜਾਰੀ ਹੈ। 17 ਵਿਦਿਆਰਥੀਆਂ ਨੂੰ ਬਚਾ ਲਿਆ ਗਿਆ। ਮਾਰੇ ਗਏ ਵਿਦਿਆਰਥੀਆਂ ਦੀ ਉਮਰ 12 ਤੋਂ 20 ਸਾਲ ਦੇ ਵਿਚ ਹੈ।
ਬਚਾਅ ਮੁਹਿੰਮ ਜਾਰੀ ਹੈ। 11 ਬੱਚਿਆਂ ਨੂੰ ਪਾਣੀ ਵਿਚੋਂ ਕੱਢ ਲਿਆ ਗਿਆ ਹੈ ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ। ਕਿਸ਼ਤੀ ਇਕ ਦਿਨ ਦੀ ਯਾਤਰਾ ‘ਤੇ 25 ਤੋਂ 30 ਵਿਦਿਆਰਥੀਆਂ ਨੂੰ ਲਿਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਥੋਂ ਦੀ ਪੁਰਾਣੀ ਪੈ ਚੁੱਕੀ ਕਈ ਭਾਰੀ-ਭਰਕਮ ਕਿਸ਼ਤੀਆਂ ਕਈ ਵਾਰ ਸਥਿਰਤਾ ਗੁਆ ਦਿੰਦੀਆਂ ਹਨ। ਦੇਸ਼ ਵਿਚ ਬਹੁਤ ਸਾਰੇ ਲੋਕ ਤੈਰਨਾ ਨਹੀਂ ਜਾਣਦੇ। ਖਾਸ ਤੌਰ ‘ਤੇ ਅਜਿਹੀਆਂ ਔਰਤਾਂ ਜੋ ਰੂੜੀਵਾਦੀ ਸਮਾਜਿਕ ਰੀਤੀ-ਰਿਵਾਜਾਂ ਕਾਰਨ ਸਿੱਖਣ ਤੋਂ ਨਿਰਉਤਸ਼ਾਹਿਤ ਹੁੰਦੀਆਂ ਹਨ। ਕੋਈ ਜਦੋਂ ਪਾਣੀ ਵਿਚ ਡਿੱਗਦਾ ਹੈ ਤਾਂ ਕੱਪੜੇ ਵੀ ਭਾਰ ਵਧਾ ਦਿੰਦੇ ਹਨ, ਜਿਸ ਨਾਲ ਉਗ ਡੁੱਬਣ ਲੱਗਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਇਕ ਹਫਤੇ ‘ਚ 6 ਮਾਰੂਤੀ-800 ਤੇ 1 ਜ਼ੈੱਨ ਗੱਡੀ ਚੋਰੀ, ਘਟਨਾ CCTV ‘ਚ ਕੈਦ, ਜਾਂਚ ‘ਚ ਜੁਟੀ ਪੁਲਿਸ
ਪਾਕਿਸਤਾਨ ਵਿਚ ਕਿਸ਼ਤੀ ਪਲਟਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੀ ਸਾਲ ਜੁਲਾਈ ਵਿਚ ਪੰਜਾਬ ਸੂਬੇ ਵਿਚ ਸਿੰਧੂ ਨਦੀ ਵਿਚ 100 ਲੋਕਾਂ ਨਾਲ ਭਰੀ ਇਕ ਕਿਸ਼ਤੀ ਪਲਟ ਗਈ ਸੀ ਜਿਸ ਵਿਚ 20 ਔਰਤਾਂ ਡੁੱਬ ਗਈਆਂ ਸਨ ਜਦੋਂ ਕਿ 30 ਲਾਪਤਾ ਸਨ। ਇਹ ਕਿਸ਼ਤੀ ਇਕ ਵਿਆਹ ਸਮਾਰੋਹ ਲਈ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: