ਟਵਿੱਟਰ ਨੇ ਭਾਰਤ ਵਿਚ 3 ਵਿਚੋਂ 2 ਆਫਿਸ ਬੰਦ ਕਰ ਦਿੱਤੇ ਹਨ। ਇਹ ਦੋ ਆਫਿਸ ਦਿੱਲੀ ਤੇ ਮੁੰਬਈ ਦੇ ਹਨ। ਬੰਗਲੌਰ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਦਾ ਆਫਿਸ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ। ਜਦੋਂ ਮੁਲਾਜ਼ਮ ਆਫਿਸ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਰਿਪੋਰਟ ਮੁਤਾਬਕ ਟਵਿੱਟਰ ਦੀ ਇੰਡੀਅਨ ਟੀਮ ਵਿਚ ਹੁਣ ਸਿਰਫ 3 ਮੁਲਾਜ਼ਮ ਹੀ ਬਚੇ ਹਨ।
ਨਵੰਬਰ ਵਿਚ ਮਸਕ ਨੇ ਭਾਰਤ ਵਿਚ ਆਪਣੇ 90 ਫੀਸਦੀ ਸਟਾਫ ਨੂੰ ਕੱਢ ਦਿੱਤਾ ਸੀ। ਏਲਨ ਮਸਕ ਟਵਿੱਟਰ ਦੀ ਫਾਈਨੈਂਸ਼ੀਅਲ ਹੈਲਥ ਨੂੰ ਸੁਧਾਰਨ ਲਈ ਲਗਾਤਾਰ ਕਾਸਟ ਕਟਿੰਗ ਕਰ ਰਹੇ ਹਨ। ਮੁਲਾਜ਼ਮਾਂ ਦੀ ਛਾਂਟੀ ਦੇ ਨਾਲ ਉਹ ਦੁਨੀਆ ਭਰ ਵਿਚ ਆਪਣੇ ਆਫਿਸਾਂ ਨੂੰ ਵੀ ਬੰਦ ਕਰ ਰਹੇ ਹਨ।
ਰਿਪੋਰਟ ਮੁਤਾਬਕ ਟਵਿੱਟਰ ਦੀ ਇੰਡੀਆ ਟੀਮ ਵਿਚ ਜੋ 3 ਮੁਲਾਜ਼ਮ ਬਚੇ ਹਨ, ਉਨ੍ਹਾਂ ਵਿਚੋਂ ਇਕ ਕੰਟਰੀ ਲੀਡ ਹੈ। ਹੋਰਨਾਂ ਦੋ ਵਿਚੋਂ ਇਕ ਕੋਲ ਨਾਰਥ ਐਂਡ ਈਸਟ ਤੇ ਇਕ ਕੋਲ ਸਾਊਥ ਐਂਡ ਵੈਸਟ ਰੀਜਨ ਦੀ ਜ਼ਿੰਮੇਵਾਰੀ ਹੈ। ਇਹ ਸਾਰੇ ਵਰਕ ਫਰਾਮ ਹੋਮ ਕਰਨਗੇ। ਦੂਜੇ ਪਾਸੇ ਬੰਗਲੌਰ ਆਫਿਸ ਵਿਚ ਉਹ ਮੁਲਾਜ਼ਮ ਕੰਮ ਕਰਨਗੇ ਜੋ ਸਿੱਧੇ ਅਮਰੀਕਾ ਆਫਿਸ ਵਿਚ ਰਿਪੋਰਟ ਕਰਦੇ ਹਨ ਤੇ ਇੰਡੀਆ ਟੀਮ ਦਾ ਹਿੱਸਾ ਨਹੀਂ ਹਨ।
ਮਸਕ 2023 ਦੇ ਅਖੀਰ ਤੱਕ ਟਵਿੱਟਰ ਨੂੰ ਫਾਈਨੈਂਸ਼ੀਅਨਲ ਤੌਰ ‘ਤੇ ਮਜ਼ਬੂਤ ਕਰਨਾ ਚਾਹੁੰਦੇ ਹਨ। ਉੁਨ੍ਹਾਂ ਨੇ ਰੈਵੇਨਿਊ ਵਧਾਉਣ ਲਈ ਬਲਿਊ ਸਬਸਕ੍ਰਿਪਸ਼ਨ ਵਰਗੀਆਂ ਕੁਝ ਸਰਵਿਸ ਨੂੰ ਮਾਡੀਫਾਈ ਵੀ ਕੀਤਾ ਹੈ। ਭਾਰਤ ਵਿਚ ਇਸ ਸਰਵਿਸ ਦਾ ਮਹੀਨਾਵਾਰ ਸਬਸਕ੍ਰਿਪਸ਼ਨ 650 ਰੁਪਏ ਹੈ।
ਪਿਛਲੇ ਸਾਲ ਛਾਂਟੀ ਦੇ ਬਾਅਦ ਮਸਕ ਨੇ ਟਵੀਟ ਕੀਤਾ ਸੀ ਜਦੋਂ ਕੰਪਨੀ ਨੂੰ ਰੋਜ਼ਾਨਾ 40 ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਤਾਂ ਸਾਡੇ ਕੋਲ ਮੁਲਾਜ਼ਮਾਂ ਨੂੰ ਹਟਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਜਿਨ੍ਹਾਂ ਨੂੰ ਵੀ ਕੱਢਿਆ ਗਿਆ ਹੈ, ਉਨ੍ਹਾਂ ਨੂੰ 3 ਮਹੀਨੇ ਦੀ ਤਨਖਾਹ ਦਿੱਤੀ ਗਈ ਹੈ ਜੋ ਕਾਨੂੰਨੀ ਤੌਰ ‘ਤੇ ਦਿੱਤੇ ਜਾਣ ਵਾਲੇ ਰਕਮ ਤੋਂ 50 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਵੱਡਾ ਐਲਾਨ, ਹੁਣ ਸਿਰਫ਼ ਪੰਜ ਦਿਨਾਂ ’ਚ ਹੋ ਜਾਵੇਗੀ ਪਾਸਪੋਰਟ ਦੀ ਵੈਰੀਫਿਕੇਸ਼ਨ
ਏਲਨ ਮਸਕ ਨੇ 27 ਅਕਤੂਬਰ 2022 ਨੂੰ 44 ਬਿਲੀਅਨ ਡਾਲਰ ਵਿਚ ਟਵਿੱਟਰ ਖਰੀਦਿਆ ਸੀ। ਇਸ ਦੇ ਬਾਅਦ ਮਸਕ ਨੇ ਕੰਪਨੀ ਦੇ ਚਾਰ ਟੌਪ ਆਫੀਸ਼ੀਅਲਸ ਨੂੰ ਕੱਢ ਦਿੱਤਾ ਸੀ। ਇਨ੍ਹਾਂ ਵਿਚ ਸੀਈਓ ਪਰਾਗ ਅਗਰਵਾਲ, ਫਾਈਨੈਂਸ ਚੀਫ ਨੈਡ ਸੇਗਲ, ਲੀਗਲ ਐਗਜ਼ੀਕਿਟਿਊਟਿਵ ਵਿਜਯਾ ਗੱਡੇ ਤੇ ਸੀਨ ਏਡਗੇਟ ਸ਼ਾਮਲ ਹਨ। ਇਸ ਦੇ ਬਾਅਦ ਚੀਫ ਮਾਰਕੀਟਿੰਗ ਆਫਿਸਰ ਲੇਸਲੀ ਬੇਰਲੈਂਡ, ਚੀਫ ਕਸਟਮਰ ਆਫਿਸਰ ਸਾਰਾ ਪਰਸਨੇਟ ਤੇ ਗਲੋਬਲ ਕਲਾਇੰਟ ਸਾਲਿਊਸ਼ਨਸ ਦੇ ਵਾਈਸ ਪ੍ਰੈਜ਼ੀਡੈਂਟ ਜੀਨ ਫਿਲਿਪ ਮਹੂ ਨੂੰ ਬਾਹਰ ਕੱਢ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: