ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਬਜਟ ਵਿਚ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਯੂਨਿਟ ਸ਼ੁਰੂ ਕੀਤੀ ਜਾਵੇਗੀ। ਲੰਬੀ ਬੀਮਾਰੀ ਤੋਂ ਨਿਪਟਣ ਲਈ ਇੰਤਜ਼ਾਮ ਕੀਤੇ ਗਏ ਹਨ। ਅਫਰੀਕਨ ਫਲੂ ਤੋਂ ਬਚਾਉਣ ਲਈ 25 ਕਰੋੜ ਰੱਖੇ ਗਏ ਹਨ। ਮੱਛੀ ਪਾਲਣ ਲਈ ਵੀ ਸਹੀ ਇੰਤਜ਼ਾਮ ਕੀਤੇ ਜਾਣਗੇ। ਵਾਤਾਵਰਣ ਨੂੰ ਬਚਾਉਣ ਲਈ ਇਕ ਕਰੋੜ ਪੌਦੇ ਲਗਾਏ ਜਾਣਗੇ।
ਪਰਿਵਾਰ ਤੇ ਸਿਹਤ ਵਿਭਾਗ ਲਈ 4781 ਕਰੋੜ ਦਾ ਬਜਟ ਰੱਖਿਆ ਗਿਆ ਹੈ। 142 ਆਮ ਆਦਮੀ ਕਲੀਨਿਕ ਜਲਦ ਸ਼ੁਰੂ ਹੋਣਗੇ। ਆਮ ਆਦਮੀ ਕਲੀਨਿਕਾਂ ਤੋਂ 10 ਲੱਖ ਮਰੀਜ਼ਾਂ ਨੂੰ ਫਾਇਦਾ ਮਿਲਿਆ ਹੈ। ਸੈਕੰਡਰੀ ਹਸਪਤਾਲਾਂ ਲਈ ਨਵੇਂ ਪ੍ਰਾਜੈਕਟ ਲਈ 39 ਕਰੋੜ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ। ਕੈਂਸਰ ਨਾਲ ਨਿਪਟਣ ਲਈ ਨਿਊ ਚੰਡੀਗੜ੍ਹ ਵਿਚ ਹਸਪਤਾਲ ਲਈ 17 ਕਰੋੜ ਦਾ ਬਜਟ, ਨਸ਼ਾ ਮੁਕਤੀ ਕੇਂਦਰ ਨੂੰ ਚਲਾਉਣ ਤੇ ਅਪਗ੍ਰੇਡ ਕਰਨ ਲਈ 40 ਕਰੋੜ ਤੇ 24 ਐਮਰਜੈਂਸੀ ਸੇਵਾਵਾਂ ਲਈ 61 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਬਜਟ : ਪਰਾਲੀ ਪ੍ਰਬੰਧਨ ਲਈ ਬਜਟ ‘ਚ ਰੱਖੇ ਗਏ 350 ਕਰੋੜ, 258 ਕਰੋੜ ਨਾਲ ਬਣੇਗੀ ਨਵੀਂ ਖੇਡ ਨੀਤੀ
ਇਸ ਤੋਂ ਇਲਾਵਾ ਮਿਲਕਫੈੱਡ ਨੰ 100 ਕਰੋੜ ਦਿੱਤੇ ਜਾਣਗੇ। ਇਸ ਨਾਲ ਮਿਲਕਫੈੱਡ ਆਪਣਾ ਨੈਟਵਰਕ ਵਧਾਏਗਾ। ਨਾਲ ਹੀ ਉਸ ਦੇ ਉਤਪਾਦ ਵਿਦੇਸ਼ਾਂ ਵਿਚ ਭੇਜੇ ਜਾਣਗੇ। ਸਰ੍ਹੋਂ ਦੀ ਪ੍ਰੋਸੈਸਿੰਗ ਲਈ 2 ਨਵੀਆਂ ਮਿੱਲ ਸਥਾਪਤ ਹੋਣਗੀਆਂ। ਬਜਟ ਵਿਚ ਸ਼ੂਗਰਫੈੱਡ ਨੂੰ 250 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 5 ਨਵੇਂ ਬਾਗਵਾਨੀ ਅਸਟੇਟ ਸਥਾਪਤ ਕੀਤੇ ਜਾਣਗੇ। ਗੰਨੇ ਦੀ ਪ੍ਰੋਸੈਇਸੰਗ ਲਈ 100 ਕਰੋੜ ਰੁਪਏ ਤੈਅ ਕੀਤੇ ਗਏ ਹਨ। ਮੰਤਰੀ ਚੀਮਾ ਨੇ ਕਿਹਾ ਕਿ 2023-24 ਲਈ ਪੰਜਾਬ ਦਾ GSDP 6,98,635 ਕਰੋੜ ਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: