ਬੈਤੂਲ ਦੇ ਮਾਂਡਵੀ ਪਿੰਡ ਵਿਚ 6 ਸਾਲ ਦਾ ਮਾਸੂਮ ਬੋਰਵੈੱਲ ਵਿਚ ਡਿੱਗ ਗਿਆ ਹੈ। ਬੱਚਾ ਬੋਰ ਵਿਚ 53 ਫੁੱਟ ਡੂੰਘਾਈ ‘ਤੇ ਫਸਿਆ ਹੋਇਆ ਹੈ। ਹੁਣ ਤੱਕ 30 ਫੁੱਟ ਡੂੰਘਾ ਗੱਡਾ ਖੋਦਿਆ ਜਾ ਚੁੱਕਾ ਹੈ। ਬੱਚੇ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਤਿੰਨ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬੋਰਵੈੱਲ ਤੋਂ 30 ਫੁੱਟ ਦੂਰ ਖੱਡਾ ਖੋਦਿਆ ਜਾ ਰਿਹਾ ਹੈ।
ਬੱਚੇ ਦੇ ਹੱਥ ਵਿਚ ਰੱਸੀ ਬੰਨ੍ਹ ਕੇ ਉਸ ਨੂੰ ਉਪਰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਉਹ ਲਗਭਗ 12 ਫੁੱਟ ਉਪਰ ਵੀ ਆ ਗਿਆ ਪਰ ਇਸ ਵਿਚ ਰੱਸੀ ਖੁੱਲ੍ਹ ਗਈ ਅਤੇ ਉਹ ਉਥੇ ਹੀ ਅਟਕ ਗਿਆ। ਰਾਤ 12 ਵਜੇ ਤੋਂ ਸਾਈਡ ਵਿਚ ਇਕ ਨਵੇਂ ਗੱਡੇ ਨੂੰ ਖੋਦਣ ਦਾ ਕੰਮ ਸ਼ੁਰੂ ਕਰਦੇ ਹੋਏ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੱਸੀ ਨਾਲ ਖਿੱਚਣ ਦੌਰਾਨ ਖੁਦਾਈ ਦਾ ਕੰਮ ਕਰ ਦਿੱਤਾ ਗਿਆ ਸੀ।
ਹਾਦਸਾ ਬੀਤੀ ਸ਼ਾਮ ਬੈਤੂਲ ਜ਼ਿਲ੍ਹੇ ਦੇ ਆਠਨੇਰ ਦੇ ਮਾਂਡਵੀ ਪਿੰਡ ਵਿਚ ਲਗਭਗ 5 ਵਜੇ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਤਨਮਯ ਖੇਤ ਵਿਚ ਖੇਡ ਰਿਹਾ ਸੀ। ਇਸ ਦੌਰਾਨ ਉਸ ਨੇ ਬੋਰਵੈੱਲ ਵਿਚ ਝਾਂਕਣ ਦੀ ਕੋਸ਼ਿਸ਼ ਕੀਤੀ ਤੇ ਸੰਤੁਲਨ ਵਿਗੜਣ ‘ਤੇ ਉਸ ਵਿਚ ਜਾ ਡਿੱਗਾ। ਬੱਚਾ ਨਜ਼ਰ ਨਹੀਂ ਆਇਆ ਤਾਂ ਸਾਰੇ ਬੋਰਵੈੱਲ ਵੱਲ ਦੌੜੇ। ਆਵਾਜ਼ ਲਗਾਉਣ ‘ਤੇ ਬੋਰਵੈੱਲ ਦੇ ਅੰਦਰੋਂ ਬੱਚੇ ਦੀ ਆਵਾਜ਼ ਆਈ। ਇਸ ‘ਤੇ ਪਰਿਵਾਰ ਵਾਲਿਆਂ ਨੇ ਬੈਤੂਲ ਤੇ ਆਠਨੇਰ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : MCD ਚੋਣ ਨਤੀਜਿਆਂ ਤੋਂ ਪਹਿਲਾਂ AAP ਦਾ ਨਵਾਂ ਨਾਅਰਾ, “ਅੱਛੇ ਹੋਣਗੇ 5 ਸਾਲ, MCD ‘ਚ ਵੀ ਕੇਜਰੀਵਾਲ”
ਰੈਸਕਿਊ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਬੱਚੇ ਲਈ ਬੋਰਵੈੱਲ ਵਿਚ ਆਕਸੀਜਨ ਪਾਈਪ ਪਾਇਆ ਗਿਆ ਫਿਰ ਸੀਸੀਟੀਵੀ ਕੈਮਰਾ ਪਾਇਆ ਗਿਆ। ਮੌਕੇ ‘ਤੇ SDERF ਦੀਆਂ ਟੀਮਾਂ ਮੌਜੂਦ ਹਨ। ਪਿਤਾ ਨੇ ਬੱਚੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਇਥੇ ਬਹੁਤ ਹਨ੍ਹੇਰਾ ਹੈ। ਮੈਨੂੰ ਡਰ ਲੱਗ ਰਿਹਾ ਹੈ। ਜਲਦੀ ਬਾਹਰ ਕੱਢੋ।
ਵੀਡੀਓ ਲਈ ਕਲਿੱਕ ਕਰੋ -: