ਅਪ੍ਰੈਲ ਦੇ ਪਹਿਲੇ ਹਫਤੇ ਵਿਚ ਨਵੇਂ ਬਿਜਲੀ ਟੈਰਿਫ ਦਾ ਐਲਾਨ ਸੰਭਵ ਹੈ। ਇਸ ਵਿਚ ਵਪਾਰਕ ਕੈਟੇਗਰੀ ਦੇ ਦਫਤਰਾਂ, ਦੁਕਾਨਾਂ, ਮਾਲ ਦੇ ਬਿਜਲੀ ਰੇਟ ਵਿਚ ਪ੍ਰਤੀ ਯੂਨਿਟ 75 ਪੈਸੇ ਤੱਕ ਵਧਾਏ ਜਾ ਸਕਦੇ ਹਨ। ਘਰਾਂ ਦੇ ਟੈਰਿਫ ਵਿਚ ਮਾਮੂਲੀ ਵਾਧੇ ਦਾ ਵੀ ਪ੍ਰਸਤਾਵ ਹੈ। 2023-24 ਦੀ ਨਵੀਂ ਇੰਡਸਟ੍ਰੀਅਲ ਪਾਲਿਸੀ ਦੀ ਵਿਵਸਥਾ ਮੁਤਾਬਕ ਉਦਯੋਗਾਂ ਲਈ ਸੇਲ ਆਫ ਪਾਵਰ ਦੀ ਪ੍ਰਤੀ ਯੂਨਿਟ ਰੇਟ 5.50 ਰੁਪਏ ਲਾਗੂ ਕੀਤਾ ਜਾ ਸਕਦਾ ਹੈ।
ਪਾਵਰਕਾਮ ਨੇ ਬਿਜਲੀ ਨੇ ਰੈਗੂਲੇਟਰੀ ਕਮਿਸ਼ਨ ਨੂੰ ਨਵੇਂ ਸਾਲ ਲਈ ਟੈਰਿਫ ਵਧਾਉਣ ਲਈ ਕਿਹਾ ਹੈ। ਕਮਿਸ਼ਨ ਨੂੰ ਪੱਤਰ ਲਿਖ ਕੇ ਆਉਣ ਵਾਲੇ ਵਿੱਤੀ ਸਾਲ ਦੇ ਖਰਚਿਆਂ ਦੀ ਮਨਜ਼ੂਰੀ ਮੰਗੀ ਹੈ। ਇਸ ਵਿਚ ਲਿਖਿਆ ਹੈ ਕਿ ਬਿਜਲੀ ਖਰੀਦ ਤੇ ਘਰੇਲੂ ਖਰਚੇ ਵਧੇ ਹਨ। 2023-2024 ਵਿਚ ਬਿਜਲੀ ਖਰੀਦਣ ‘ਤੇ 27204 ਕਰੋੜ ਰੁਪਏ ਰੱਖੇ ਜਾਣਗੇ। ਪਿਛਲੇ ਸਾਲ ਇਹ ਖਰਚ ਲਗਭਗ 23,037 ਸੀ। ਇਸ ਦੀ ਵਜ੍ਹਾ ਹੈ ਕਿ ਬਿਜਲੀ ਜਨਰੇਸ਼ਨ ਘੱਟ ਹੈ ਲੋਡ ਲਗਾਤਾਰ ਵਧ ਰਿਹਾ ਹੈ। ਇਹ 13845 ਮੈਗਾਵਾਟ ਜੈਨਰੇਸ਼ਨ ਦੀ ਤੁਲਨਾ ਵਿਚ 18,000 ਮੈਗਾਵਾਟ ਦੇ ਕਰੀਬ ਹੈ।
ਵੀਡੀਓ ਲਈ ਕਲਿੱਕ ਕਰੋ -: