ਪੰਜਾਬ ਵਿਚ ਕੋਵਿਡ ਦਾ ਖਤਰਾ ਲਗਾਤਾਰ ਬਰਕਰਾਰ ਹੈ। ਕਿਸੇ ਨਾ ਕਿਸੇ ਜ਼ਿਲ੍ਹੇ ਤੋਂ ਰੋਜ਼ਾਨਾ ਕੋਵਿਡ ਨਾਲ ਸੰਕਰਮਿਤ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। 24 ਘੰਟਿਆਂ ਵਿਚ 9 ਨਵੇਂ ਕੋਵਿਡ ਮਰੀਜ਼ ਮਿਲੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 42 ਹੋ ਗਈ ਹੈ। ਪੰਜਾਬ ਸਿਹਤ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿਚ ਕੋਵਿਡ ਟੈਸਟਿੰਗ ਵਧਾਉਣ ‘ਤੇ ਜ਼ੋਰ ਦਿੱਤਾ ਹੈ ਪਰ ਕੁਝ ਜ਼ਿਲ੍ਹਿਆਂ ਵਿਚ ਅਜੇ ਵੀ ਨਾ ਮਾਤਰ ਟੈਸਟਿੰਗ ਕੀਤੀ ਜਾ ਰਹੀ ਹੈ। ਰੋਜ਼ਾਨਾ ਲਈ ਜਾਣ ਵਾਲੇ ਕੋਵਿਡ ਸੈਂਪਲ ਦੀ ਗਿਣਤੀ ਵਧ ਹੈ ਪਰ ਟੈਸਟਿੰਗ ਉੁਸ ਤੋਂ ਘੱਟ ਹੈ।
ਬਠਿੰਡਾ ਵਿਚ ਕੋਰੋਨਾ ਦੇ 7, ਜਲੰਧਰ ਤੇ ਸੰਗਰੂਰ ‘ਚ 1-2 ਕੋਰੋਨਾ ਸੰਕਰਮਿਤ ਮਰੀਜ਼ ਮਿਲਿਆ। ਸਾਰੇ ਮਰੀਜ਼ਾਂ ਨੂੰ ਕੁਆਰੰਟਾਈਨ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੂਬੇ ਵਿਚ ਕੋਵਿਡ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 42 ਪਹੁੰਚ ਗਈ ਹੈ।
ਪੰਜਾਬ ਵਿਚ ਸਭ ਤੋਂ ਘੱਟ ਕੋਵਿਡ ਟੈਸਟ ਬਰਨਾਲਾ ਵਿਚ ਸਿਰਫ 2 ਤੇ ਪਠਾਨਕੋਟ ਵਿਚ ਸਿਰਫ 22 ਕੀਤੇ ਗਏ। ਇਸ ਤੋਂ ਇਲਾਵਾ ਮਾਨਸਾ ਵਿਚ 31, ਮਾਲੇਰਕੋਟਲਾ ਵਿਚ 55, ਫਾਜ਼ਿਲਕਾ ‘ਚ 64, ਐੱਸਬੀਐੱਸ ਨਗਰ ‘ਚ 79, ਫਰੀਦਕੋਟ ‘ਚ 81, ਮੋਗਾ ‘ਚ 81, ਮੁਕਤਸਰ ‘ਚ 84, ਤਰਨਤਾਰਨ ‘ਚ 89 ਤੇ ਕਪੂਰਥਲਾ ਵਿਚ 99 ਕੋਵਿਡ ਟੈਸਟ ਕੀਤੇ ਗਏ।
ਇਹ ਵੀ ਪੜ੍ਹੋ : ‘ਬਲੱਡ ਬੈਂਕਾਂ ‘ਚ ਹੋ ਰਹੀ ਧਾਂਦਲੀ ‘ਤੇ ਸਟੇਟਸ ਰਿਪੋਰਟ ਦੇਵੇ ਪੰਜਾਬ ਸਰਕਾਰ’ : ਹਾਈਕੋਰਟ
ਸਭ ਤੋਂ ਵਧ ਕੋਵਿਡ ਟੈਸਟ ਜਲੰਧਰ ਵਿਚ 852, ਲੁਧਿਆਣਾ ‘ਚ 813, ਅੰਮ੍ਰਿਤਸਰ ‘ਚ 621, ਹੁਸ਼ਿਆਰਪੁਰ ‘ਚ 442, ਬਠਿੰਡਾ ‘ਚ 255, ਰੋਪੜ ‘ਚ 219, ਫਿਰੋਜ਼ਪੁਰ ‘ਚ 212, ਗੁਰਦਾਸਪੁਰ ‘ਚ 208, ਸੰਗਰੂਰ ‘ਚ 207 ਫਤਿਹਗੜ੍ਹ ਸਾਹਿਬ ‘ਚ 180, ਐੱਸਏਐੱਸ ਨਗਰ ‘ਚ 175, ਪਟਿਆਲਾ ‘ਚ 163 ਕੋਵਿਡ ਟੈਸਟ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: