ਗੁਜਰਾਤ ਦਾ ਚੋਣ ਮੈਦਾਨ ਜਿੱਤਣ ਲਈ ਸਾਰੀਆਂ ਪਾਰਟੀਆਂ ਨੇ ਜੀਅ-ਜਾਨ ਲਗਾ ਦਿੱਤੀ ਹੈ। ਸਾਰੇ ਦਲਾਂ ਦੇ ਵੱਡੇ-ਵੱਡੇ ਨੇਤਾ ਚੋਣ ਪ੍ਰਚਾਰ ਕਰਨ ਵਿਚ ਲੱਗ ਗਏ। ਇਨ੍ਹਾਂ ਸਭ ਦੇ ਦਰਮਿਆਨ ‘ਆਪ’ ਸਟਾਰ ਪ੍ਰਚਾਰਕ ਵਜੋਂ ਇਨ੍ਹਾਂ ਲੋਕਾਂ ਨੂੰ ਉਤਾਰਨਾ ਚਾਹੁੰਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਅਨਮੋਲ ਗਗਨ ਮਾਨ ਤੇ ਕ੍ਰਿਕਟਰ ਹਰਭਜਨ ਸਿੰਘ ਸਣੇ 20 ਲੋਕਾਂ ਦੇ ਨਾਂ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ‘ਸਟਾਰ ਪ੍ਰਚਾਰਕ’ ਵਜੋਂ ਦਿੱਤੇ ਹਨ। ਆਪ ਨੇ ਇਨ੍ਹਾਂ 20 ਲੋਕਾਂ ਦੇ ਨਾਂ ਦੇ ਸੂਚੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਜੋਂ ਚੋਣ ਕਮਿਸ਼ਨ ਨੂੰ ਸੌਂਪੇ ਹਨ।
ਆਪ ਦੀ ਮਹਿਲਾ ਨੇਤਾ ਤੇ ਪੰਜਾਬ ਤੋਂ ਵਿਧਾਇਕ ਬਲਜਿੰਦਰ ਕੌਰ, ਗਾਇਕ ਤੇ ਪੰਜਾਬ ਵਿਚ ਮੰਤਰੀ ਅਨਮੋਲ ਗਗਨ ਮਾਨ ਤੇ ਰਾਸ਼ਟਰੀ ਕੌਂਸਲ ਦੇ ਮੈਂਬਰ ਰਾਕੇਸ਼ ਹਿਰਾਪਾਰਾ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਹਨ। ਆਪ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਗੁਜਰਾਤ ਤੋਂ ਗੜਵੀ ਪਾਰਟੀ ਦੇ ਸੂਬਾ ਪ੍ਰਧਾਨ ਗੋਪਾਲ ਇਟਾਲੀਆ, ਜਨਰਲ ਸਕੱਤਰ ਮਨੋਜ ਸੋਰਾਠੀਆ, ਹੁਣੇ ਜਿਹੇ ਪਾਰਟੀ ਵਿਚ ਸ਼ਾਮਲ ਹੋਏ ਨੇਤਾ ਅਲਪੇਸ਼ ਕਠੀਰੀਆ ਤੇ ਨੇਤਾ ਯੁਵਰਾਜ ਸਿੰਘ ਜੜੇਜਾ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਤੋਂ ਇਲਾਵਾ ਗੁਜਰਾਤ ਵਿਚ ਆਪ ਦੇ ਯੁਵਾ ਮੋਰਚਾ ਦੇ ਪ੍ਰਧਾਨ ਪ੍ਰਵੀਨ ਰਾਮ, ਕੋਲੀ ਭਾਈਚਾਰੇ ਦੇ ਨੇਤਾ ਰਾਜੂ ਸੌਲੰਕੀ, ਉਮੀਦਵਾਰ ਜਗਰਾਮ ਵਾਲਾ ਤੇ ਆਪ ਦੀ ਗੁਜਰਾਤ ਪ੍ਰਦੇਸ਼ ਮਹਿਲਾ ਸੰਗਠਨ ਦੀ ਮੁਖੀ ਗੌਰੀ ਦੇਸਾਈ ਵੀ ਸਟਾਰ ਪ੍ਰਚਾਰਕ ਦੀ ਸੂਚੀ ਵਿਚ ਹੈ। ਗੁਜਰਾਤ ਦੀ 182 ਮੈਂਬਰੀ ਵਿਧਾਨ ਸਭਾ ਚੋਣਾਂ ਲਈ ਆਪ ਨੇ ਹੁਣ ਤੱਕ 58 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਸੂਬੇ ਵਿਚ ਵਿਧਾਨ ਸਭਾ ਚੋਣਾਂ 1 ਤੇ 5 ਦਸੰਬਰ ਨੂੰ ਦੋ ਪੜਾਵਾਂ ਵਿਚ ਹੋਣੀਆਂ ਹਨ।