ਉੱਤਰ ਪ੍ਰਦੇਸ਼ ਵਿਚ ਜੇਲ੍ਹ ਵਿਚ ਬੰਦ ਮਾਫੀਆ ਨੂੰ ਲੈ ਕੇ ਸ਼ਿਕੰਜਾ ਕੱਸਣ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਨੂੰ ਲੈ ਕੇ ਜੇਲ੍ਹ ਸੁਪਰਡੈਂਟਾਂ ‘ਤੇ ਗਾਜ਼ ਡਿੱਗੀ ਹੈ। ਯੂਪੀ ਦੇ ਬਰੇਲੀ, ਨੈਨੀ ਅਤੇ ਬਾਂਦਾ ਦੇ ਸੀਨੀਅਰ ਜੇਲ੍ਹ ਸੁਪਰਡੈਂਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਜੇਲ੍ਹਾਂ ਦੇ ਸੁਪਰਡੈਂਟ ‘ਤੇ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਸ ਨੇ ਅਸ਼ਰਫ਼ ਅਹਿਮਦ, ਅਤੀਕ ਪੁੱਤਰ ਅਲੀ ਅਹਿਮਦ ਅਤੇ ਮੁਖਤਾਰ ਅੰਸਾਰੀ ‘ਤੇ ਸ਼ਿਕੰਜਾ ਕੱਸਣ ‘ਚ ਲਾਪਰਵਾਹੀ ਵਰਤੀ ਸੀ।
ਦੱਸ ਦੇਈਏ ਕਿ ਬਰੇਲੀ ਜੇਲ੍ਹ ਵਿਚ ਬੰਦ ਅਸ਼ਰਫ, ਨੈਨੀ ਜੇਲ੍ਹ ਵਿਚ ਬੰਦ ਅਤੀਕ ਅਹਿਮਦ ਦੇ ਬੇਟੇ ਅਲੀ ਤੇ ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ‘ਤੇ ਸ਼ਿਕੰਜਾ ਕੱਸਣ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ‘ਤੇ ਇਨ੍ਹਾਂ ਤਿੰਨਾਂ ਜੇਲ੍ਹ ਸੁਪਰੀਡੈਂਟ ‘ਤੇ ਐਕਸ਼ਨ ਹੋਇਆ ਹੈ। ਬਰੇਲੀ ਜੇਲ੍ਹ ਦੇ ਸੁਪਰੀਡੈਂਟ ਰਾਜੀਵ ਸ਼ੁਕਲਾ, ਨੈਨੀ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਸ਼ਸ਼ੀਕਾਂਤ ਸਿੰਘ ਤੇ ਬਾਂਦਾ ਦੇ ਅਵਿਨਾਸ਼ ਗੌਤਮ ਸਸਪੈਂਡ ਕੀਤੇ ਗਏ ਹਨ।
ਇਹ ਵੀ ਪੜ੍ਹੋ : ਬਠਿੰਡਾ ‘ਚ CRPF-ਪੁਲਿਸ ਦਾ ਫਲੈਗ ਮਾਰਚ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚੇਤਾਵਨੀ
ਅਜੇ ਕੁਝ ਦਿਨ ਪਹਿਲਾਂ ਹੀ ਅਤੀਕ ਅਹਿਮਦ ਤੇ ਉਸ ਦੇ ਭਰਾ ਨੂੰ ਪ੍ਰਗਯਾਗਰਾਜ ਕੋਰਟ ਵਿਚ ਪੇਸ਼ ਲਈ ਲਿਆਂਦਾ ਗਿਆ ਸੀ ਤੇ ਉਦੋਂ ਇਨ੍ਹਾਂ ਦੋਵਾਂ ਨੂੰ ਵੀ ਨੈਨੀ ਜੇਲ੍ਹ ਵਿਚ ਹੀ ਰੱਖਿਆ ਗਿਆ ਸੀ। ਰਾਜੂਪਾਲ ਹੱਤਿਆਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦੇ ਅਗਵਾ ਮਾਮਲੇ ਵਿਚ ਪ੍ਰਯਾਗਰਾਜ ਦੀ MP-MLA ਕੋਰਟ ਨੇ ਅਤੀਕ ਅਹਿਮਦ ਦੇ ਭਰਾ ਅਸ਼ਰਫ ਨੂੰ ਨਿਰਦੋਸ਼ ਕਰਾਰ ਦਿੱਤਾ ਸੀ ਉਹ ਪਹਿਲਾਂ ਤੋਂ ਬਰੇਲੀ ਜੇਲ੍ਹ ਵਿਚ ਬੰਦ ਸੀ। ਇਸੇ ਮਾਮਲੇ ਵਿਚ ਮਾਫੀਆ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਤੀਕ ਅਹਿਮਦ ਇਨ੍ਹੀਂ ਦਿਨੀਂ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਹੈ।
ਵੀਡੀਓ ਲਈ ਕਲਿੱਕ ਕਰੋ -: