ਤਾਮਿਲਨਾਡੂ ਵਿੱਚ 300 ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮੰਦਰ ਵਿੱਚ ਪੂਜਾ ਕਰਨ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਲੋਕਾਂ ਲਈ ਇਹ ਇਕ ਇਤਿਹਾਸਕ ਕਦਮ ਹੈ, ਕਿਉਂਕਿ ਉਨ੍ਹਾਂ ਨੂੰ 80 ਸਾਲਾਂ ਤੋਂ ਤਿਰੂਵੰਨਮਲਾਈ ਜ਼ਿਲ੍ਹੇ ਦੇ ਇਸ ਮੰਦਰ ‘ਚ ਜਾਣ ਤੋਂ ਰੋਕਿਆ ਗਿਆ ਹੈ। ਇਸ ਸਬੰਧੀ ਵਿਰੋਧ ਕਰਨ ਵਾਲਿਆਂ ਨੂੰ ਰੋਕਣ ਲਈ ਸਖ਼ਤ ਪੁਲਿਸ ਦੀ ਟੀਮ ਵੀ ਤਾਇਨਾਤ ਕੀਤੀ ਗਈ।
ਦੱਸ ਦੇਈਏ ਕਿ ਤਿਰੂਵੰਨਾਮਲਾਈ ਪਿੰਡ ਵਿੱਚ ਲਗਭਗ 500 ਅਨੁਸੂਚਿਤ ਜਾਤੀ ਦੇ ਪਰਿਵਾਰ ਰਹਿੰਦੇ ਹਨ। ਭਾਈਚਾਰੇ ਨੂੰ ਦਹਾਕਿਆਂ ਤੋਂ 200 ਸਾਲ ਪੁਰਾਣੇ ਮੰਦਰ ਵਿਚ ਜਾਣ ਤੋਂ ਰੋਕਿਆ ਜਾ ਰਿਹਾ ਸੀ। ਇਸ ਭਾਈਚਾਰੇ ਨੂੰ ਮੰਦਰ ਜਾਣ ਤੋਂ ਰੋਕਣ ਵਾਲੇ ਭਾਈਚਾਰੇ ਦਾ ਕਹਿਣਾ ਹੈ ਕਿ ਦਹਾਕਿਆਂ ਪਹਿਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਕਰੀਬ 750 ਲੋਕ ਵਿਰੋਧ ‘ਚ ਮੰਦਰ ਨੂੰ ਸੀਲ ਕਰਨ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : Philips ‘ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ 6000 ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ !
ਜਾਣਕਾਰੀ ਅਨੁਸਾਰ ਇਹ ਮੁੱਦਾ ਇੱਕ ਕਾਨਫਰੰਸ ਦੌਰਾਨ ਸਾਹਮਣੇ ਆਇਆ ਜਿੱਥੇ ਕਈ ਭਾਈਚਾਰਿਆਂ, ਕਲੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਹਾਲਾਂਕਿ ਹੁਣ ਵੀ ਪਿੰਡ ਦੇ 12 ਵਿਰੋਧੀ ਧੜੇ ਇਸ ਦੇ ਖਿਲਾਫ ਹਨ। ਇਸ ਲਈ ਮੰਦਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਹੈ, ਤਾਂ ਜੋ ਸਥਿਤੀ ਤਣਾਅਪੂਰਨ ਨਾ ਬਣ ਜਾਵੇ।
15 ਤੋਂ 20 ਅਨੁਸੂਚਿਤ ਜਾਤੀ ਦੇ ਪਰਿਵਾਰ ਮੰਦਰ ਵਿੱਚ ਪੂਜਾ ਕਰਨ ਲਈ ਅੱਗੇ ਆਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈ। ਇਸ ਤਰ੍ਹਾਂ ਭਾਈਚਾਰੇ ਦੇ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ, ਇਹ ਕਦਮ ਫਿਰਕੂ ਪਾੜਾ ਨੂੰ ਖਤਮ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: