ਅਮਰਨਾਥ ਯਾਤਰਾ ਲਈ ਸਰਕਾਰ ਨੇ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਸਾਲ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਵੇਗੀ ਤੇ 62 ਦਿਨਾਂ ਤੱਕ ਚੱਲੇਗੀ। ਅਮਰਨਾਥ ਯਾਤਰਾ ਲਈ 17 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੀ ਜੰਮੂ-ਕਸ਼ਮੀਰ ਨੂੰ ਲੈ ਕੇ ਸੁਰੱਖਿਆ ਦੀ ਸਮੀਖਿਆ ਕੀਤੀ ਸੀ।
ਬੈਠਕ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ, ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ, ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਬੈਠਕ ਦੇ ਇਕ ਦਿਨ ਬਾਅਦ ਯਾਤਰਾ ਦਾ ਐਲਾਨ ਕੀਤਾ ਗਿਆ ਹੈ।
ਉਪ ਰਾਜਪਾਲ ਮਨੋਜ ਸਿਨ੍ਹਾ ਨੇ ਪਵਿੱਤਰ ਤੀਰਥ ਯਾਤਰਾ ਤੇ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਸੁਚਾਰੂ ਤੇ ਪ੍ਰੇਸ਼ਾਨੀ ਮੁਕਤ ਤੀਰਥ ਯਾਤਰਾ ਨਿਸ਼ਚਿਤ ਕਰਨ ਲਈ ਵਚਨਬੱਧ ਹੈ। ਪ੍ਰੇਸ਼ਾਨੀ ਮੁਕਤ ਤੀਰਥ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਰਵਉੱਚ ਪਹਿਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਉਣ ਵਾਲੇ ਸਾਰੇ ਭਗਤਾਂ ਤੇ ਸੇਵਾਂ ਪ੍ਰਦਾਤਿਆਂ ਨੂੰ ਚੰਗੀ ਸਿਹਤ ਸੇਵਾ ਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰੇਗਾ। ਤੀਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਟੈਲੀਕਾਮ ਸੇਵਾਵਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : UK: ਵਿਸ਼ਵ ਯੁੱਧ-1 ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੀਆਂ ਪੇਂਟਿੰਗਾਂ ਦੇ ਨਿਰਯਾਤ ‘ਤੇ ਪਾਬੰਦੀ
ਉਪ ਰਾਜਪਾਲ ਨੇ ਕਿਹਾ ਕਿ ਯਾਤਰਾ ਦੋਵੇਂ ਰਸਤਿਆਂ ਅਨੰਤਨਾਗ ਜ਼ਿਲ੍ਹੇ ਵਿਚ ਪਹਿਲਗਾਮ ਟਰੈਕ ਤੇ ਗਾਂਦਰਬਲ ਜ਼ਿਲ੍ਹੇ ਵਿਚ ਬਾਲਟਾਲ ਤੋਂ ਸ਼ੁਰੂ ਹੋਵੇਗੀ। ਉਪ ਰਾਜਪਾਲ ਨੇ ਇਸ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਭਗਤਾਂ ਲਈ ਸਵੇਰੇ ਤੇ ਸ਼ਾਮ ਦੀ ਆਰਤੀ ਦਾ ਸਿੱਧਾ ਪ੍ਰਸਾਰਣ ਵੀ ਕਰੇਗਾ। ਉਨ੍ਹਾਂ ਕਿਹਾ ਕਿ ਯਾਤਰਾ, ਮੌਸਮ ਤੇ ਹੋਰ ਕਈ ਸੇਵਾਵਾਂ ਦਾ ਆਨਲਾਈਨ ਲਾਭ ਚੁੱਕਣ ਲਈ ਸ਼੍ਰੀ ਅਮਰਨਾਥ ਦੀ ਯਾਤਰਾ ਦਾ ਐਪ ਗੂਗਲ ਪਲੇਅ ਸਟੋਰ ‘ਤੇ ਉਪਲਬਧ ਕਰਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: