‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਨੇ ਖੁਦ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਨੂੰ ਇੰਡੀਅਨ ਸਿਟੀਜ਼ਨ ਨਹੀਂ ਮੰਨਦਾ। ਪਾਸਪੋਰਟ ਸਿਰਫ ਇਕ ਯਾਤਰਾ ਦਾ ਡਾਕੂਮੈਂਟ ਹੈ, ਇਸ ਨਾਲ ਕੋਈ ਭਾਰਤੀ ਨਹੀਂ ਬਣ ਜਾਂਦਾ।
ਅੰਮ੍ਰਿਤਪਾਲ ਨੇ ਕਿਹਾ ਕਿ ਖਾਲਿਸਤਾਨ ਪੰਜਾਬ ਵਿਚ ਬਹੁਤ ਸਾਧਾਰਨ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬੀ ਨਹੀਂ ਤੇ ਪੰਜਾਬ ਵਿਚ ਨਹੀਂ ਆਉਂਦਾ ਤਾਂ ਉਸ ਨੂੰ ਇਹ ਡਰਾਉਣਾ ਲੱਗਦਾ ਹੈ ਪਰ ਅਜਿਹਾ ਨਹੀਂ ਹੈ।
ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਹਿੰਦੂ ਰਾਸ਼ਟਰ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰ ਕੀ ਹੈ? ਇਹ ਕਿਥੇ ਸਥਾਪਤ ਹੈ। ਜਦੋਂ ਲੋਕ ਇਸ ਦੀ ਵਕਾਲਤ ਕਰਦੇ ਹਨ ਤਾਂ ਲੋਕ ਖਤਰਾ ਮਹਿਸੂਸ ਨਹੀਂ ਕਰਦੇ। ਕਦੇ-ਕਦੇ ਇਸ ਲਈ ਹਿੰਸਕ ਤਰੀਕਾ ਅਪਣਾਇਆ ਜਾਂਦਾ ਹੈ ਕਿ ਅਸੀਂ ਨੂੰ ਜਿਊਣ ਨਹੀਂ ਦੇਵਾਂਗੇ। ਸਾਰਿਆਂ ਨੂੰ ਹਿੰਦੂ ਬਣਾ ਦੇਵਾਂਗੇ। ਹਿੰਦੂ ਰਾਸ਼ਟਰ ਦਾ ਵਿਚਾਰ ਖਾਲਿਸਤਾਨ ਤੋਂ ਪੂਰੀ ਤਰ੍ਹਾਂ ਉਲਟ ਹੈ। ਹਿੰਦੂ ਰਾਸ਼ਟਰ ਵਿਚ ਹੋਰ ਪਛਾਣ ਸ਼ਾਮਲ ਨਹੀਂ ਹੈ ਜਾਂ ਤਾਂ ਤੁਸੀਂ ਇਕ ਹਿੰਦੂ ਹੋ ਜਾਂ ਮ੍ਰਿਤਕ ਹੋ। ਉਹ ਤੁਹਾਨੂੰ ਬਦਲ ਨਹੀਂ ਦਿੰਦੇ ਹਨ।
ਦੱਸ ਦੇਈਏ ਕਿ ਅੰਮ੍ਰਿਤਪਾਲ ਨੇ ਆਪਣੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਾਉਣ ਲਈ ਸਮਰਥਕਾਂ ਸਣੇ ਅਜਨਾਲਾ ਪੁਲਿਸ ਥਾਣੇ ਨੂੰ ਘੇਰ ਲਿਆ ਜਿਸ ਦੇ ਬਾਅਦ ਪੰਜਾਬ ਪੁਲਿਸ ਉਸ ਦੇ ਅੱਗੇ ਝੁਕ ਗਈ ਤੇ ਤੂਫਾਨ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਦਿੱਤਾ। ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਪੁਲਿਸ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਰੋਕਿਆ ਤਾਂ ਫਿਰ ਹਿੰਸਾ ਨੂੰ ਰੋਕਣਾ ਉਨ੍ਹਾਂ ਦੇ ਵਸ ਵਿਚ ਨਹੀਂ ਹੋਵੇਗਾ। ਦਹਿਸ਼ਤਗਰਦੀ ਅਜਿਹੀ ਚੀਜ਼ ਹੈ ਮੈਂ ਉਸ ਨੂੰ ਸ਼ੁਰੂ ਕਰ ਸਕਾਂ। ਕੋਈ ਵੀ ਵਿਅਕਤੀ ਨਾ ਤਾਂ ਦਹਿਸ਼ਤਗਰਦੀ ਨੂੰ ਸ਼ੁਰੂ ਕਰ ਸਕਦਾ ਹੈ ਤੇ ਨਾ ਹੀ ਖਤਮ। ਇਹ ਕੁਦਰਤੀ ਹੈ। ਦਹਿਸ਼ਤਗਰਦੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਨੂੰ ਹੱਦ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ।
ਅੰਮ੍ਰਿਤਪਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਖਾਲਿਸਤਾਨੀ ਅੰਦੋਲਨ ਨੂੰ ਦਬਾ ਦੇਣਗੇ। ਇਸ ਦੇ ਜਵਾਬ ਵਿਚ ਮੈਂ ਕਿਹਾ ਸੀ ਕਿ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਦਾ ਮਤਲਬ ਇਹ ਨਹੀਂ ਸੀਕਿ ਅਮਿਤ ਸ਼ਾਹ ਦਾ ਹਸ਼ਰ ਇੰਦਰਾ ਗਾਂਧੀ ਦੀ ਹੱਤਿਆ ਵਰਗਾ ਹੋਵਗਾ। ਇਹ ਅਮਿਤ ਸ਼ਾਹ ਨੂੰ ਧਮਕੀ ਨਹੀਂ ਸੀ ਸਗੋਂ ਉਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਰਾਮ ਰਹੀਮ ਤੇ ਹਨੀਪ੍ਰੀਤ ਨੇ ਕਾਲੀ ਡ੍ਰੈੱਸ ‘ਚ ਕਰਾਇਆ ਫੋਟੋਸ਼ੂਟ, ਇੰਸਟਾ ‘ਤੇ ਕੀਤੀਆਂ ਫੋਟੋਆਂ ਸ਼ੇਅਰ
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਕੁਝ ਸਮਾਂ ਪਹਿਲਾਂ ਤੱਕ ਦੁਬਈ ਵਿਚ ਟਰਾਂਸਪੋਰਟ ਬਿਜ਼ਨੈੱਸ ਕਰਦਾ ਸੀ। ਕਿਸਾਨ ਅੰਦੋਲਨ ਤੇ ਲਾਲ ਕਿਲਾ ਹਿੰਸਾ ਦੇ ਚਰਚਿਤ ਚਿਹਰੇ ਦੀਪ ਸਿੱਧੂ ਦੀ ਮੌਤ ਦੇ ਬਾਅਦ ਅੰਮ੍ਰਿਤਪਾਲ ਪੰਜਾਬ ਪਰਤਿਆ। ਇਥੇ ਆ ਕੇ ਉਸ ਨੇ ਦੀਪ ਸਿੱਧੂ ਦੇ ਸੰਗਠਨ ‘ਵਾਰਿਸ ਪੰਜਾਬ ਦੇ’ ਦੀ ਕਮਾਨ ਸੰਭਾਲੀ।
ਵੀਡੀਓ ਲਈ ਕਲਿੱਕ ਕਰੋ -: