ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀਡੀਓ ਲੀਕ ਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋਸ਼ੀ ਆਰਮੀ ਦੇ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਰਮੀ, ਅਸਾਮ ਤੇ ਅਰੁਣਾਚਲ ਪ੍ਰਦੇਸ਼ ਪੁਲਿਸ ਦੀ ਮਦਦ ਨਾਲ ਦੋਸ਼ੀ ਆਰਮੀ ਦੇ ਜਵਾਨ ਸੰਦੀਵ ਸਿੰਘ ਨੂੰ ਸੇਲਾ ਪਾਸ, ਅਰੁਣਾਚਲ ਪ੍ਰੇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦਾ LD ਸੀ.ਜੇ.ਐੱਮ. ਬੋਮਡਿਲਾ ਤੋਂ ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਟਰਾਂਜ਼ਿਟ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ 17 ਸਤੰਬਰ ਦੀ ਰਾਤ ਨੂੰ ਵਿਦਿਆਰਥਣਾਂ ਨੇ ਹੋਸਟਲ ਦੀ ਚੌਥੀ ਮੰਜ਼ਿਲ ਦੇ ਵਾਸ਼ਰੂਮ ‘ਚ ਨਹਾਉਂਦੀ ਵਿਦਿਆਰਥਣ ਦੀ ਵੀਡੀਓ ਬਣਾਉਣ ਦੇ ਸ਼ੱਕ ‘ਚ ਦੋਸ਼ੀ ਵਿਦਿਆਰਥੀ ਨੂੰ ਫੜ ਲਿਆ ਅਤੇ ਵਾਰਡਨ ਕੋਲ ਲੈ ਗਏ। ਮਹਿਲਾ ਵਾਰਡਨ ਤੋਂ ਪੁੱਛਗਿੱਛ ਦੌਰਾਨ ਦੋਸ਼ੀ ਵਿਦਿਆਰਥੀ ਦੇ ਮੋਬਾਈਲ ‘ਤੇ ਲਗਾਤਾਰ ਕਾਲ ਅਤੇ ਮੈਸੇਜ ਆ ਰਹੇ ਸਨ। ਲਗਾਤਾਰ ਕਾਲ ਆਉਣ ‘ਤੇ ਵਾਰਡਨ ਨੇ ਦੋਸ਼ੀ ਲੜਕੀ ਨੂੰ ਸਪੀਕਰ ਚਾਲੂ ਕਰਨ ਅਤੇ ਕਾਲਰ ਨਾਲ ਗੱਲ ਕਰਨ ਲਈ ਕਿਹਾ ਤਾਂ ਕਾਲਰ ਨੇ ਲੜਕੀ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ। ਕਾਲਰ ਦੇ ਵਟਸਐਪ ‘ਤੇ ਡਿਸਪਲੇ ਤਸਵੀਰ ਰੰਕਜ ਵਰਮਾ ਦੀ ਸੀ।
ਜਾਣਕਾਰੀ ਮੁਤਾਬਕ ਜਿਸ ਕੁੜੀ ਨੇ ਲੜਕੀਆਂ ਦੇ ਬਾਥਰੂਮ ਦੀ ਵੀਡੀਓ ਬਣਾਈ ਸੀ, ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਕੁੜੀ ਨੂੰ ਉਸਦੇ ਫੋਨ ਤੋਂ ਚੈਟ ਅਤੇ ਕਾਲ ਡਿਟੇਲ ਡਿਲੀਟ ਕਰਨ ਲਈ ਮਜ਼ਬੂਰ ਕਰ ਰਿਹਾ ਸੀ। ਦਰਅਸਲ, ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ, ਜੋ ਫੌਜ ਦਾ ਜਵਾਨ ਦੱਸਿਆ ਜਾ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੜੀ ਨੇ ਪਹਿਲਾਂ ਵੀ ਵੀਡੀਓ ਆਪਣੇ ਬੁਆਏਫ੍ਰੈਂਡ ਨਾਲ ਸ਼ੇਅਰ ਕੀਤੀ ਸੀ, ਜਿਸ ਨੇ ਵੀਡੀਓ ਫੌਜ ਦੇ ਜਵਾਨਾਂ ਤੱਕ ਪਹੁੰਚਾਇਆ। ਬਾਅਦ ‘ਚ ਦੋਸ਼ੀ ਸੰਜੀਵ ਨੇ ਵੀਡੀਓ ਲੀਕ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਹੋਰ ਕੁੜੀਆਂ ਦੀਆਂ ਵੀਡੀਓ ਬਣਾਉਣ ਲਈ ਮਜ਼ਬੂਰ ਕੀਤਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਇਸ ਮਾਮਲੇ ‘ਚ ਇਕ ਹੋਰ ਨੌਜਵਾਨ ਨੂੰ ਰਾਊਂਡਅੱਪ ਕਰ ਲਿਆ ਹੈ। ਇਸ ਬਾਰੇ ਕੋਈ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਐਸਆਈਟੀ ਵਿੱਚ ਸ਼ਾਮਲ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਜਾਵੇਗੀ। ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਹੀ ਦੋਸ਼ੀ ਕੁੜੀ ਦੇ ਮੋਬਾਈਲ ਤੋਂ ਇਤਰਾਜ਼ਯੋਗ ਵੀਡੀਓ ਬਰਾਮਦ ਕੀਤੇ ਸਨ। ਇਹ ਸਾਰੀਆਂ ਵੀਡੀਓ ਲੱਕ ਤੋਂ ਹੇਠਲੇ ਹਿੱਸੇ ਦੇ ਸਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਸਟੂਡੈਂਟ ਗ੍ਰਿਫ਼ਤਾਰ, ਕਿਰਪਾਣ ਨਾ ਲਾਹੁਣ ‘ਤੇ ਲਾਈ ਹਥਕੜੀ
ਟੀਮ ਮੁਲਜ਼ਮਾਂ ਤੋਂ 50 ਤੋਂ ਵੱਧ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਸਭ ਤੋਂ ਵੱਡਾ ਸਵਾਲ ਮੁਲਜ਼ਮਾਂ ਤੋਂ ਇਹ ਸੀ ਕਿ ਉਨ੍ਹਾਂ ਨੇ ਇਨ੍ਹਾਂ ਵੀਡੀਓਜ਼ ਦਾ ਕੀ ਕੀਤਾ। ਕੁੜੀ ‘ਤੇ ਵੀਡੀਓ ਬਣਾਉਣ ਲਈ ਕਿਉਂ ਦਬਾਅ ਪਾਇਆ ਜਾ ਰਿਹਾ ਸੀ। ਇਹ ਵੀਡੀਓ ਅੱਗੇ ਕਿਸ ਨੂੰ ਭੇਜਿਆ ਗਿਆ ਸੀ? ਉਨ੍ਹਾਂ ਦੇ ਸੰਪਰਕ ਕਿੰਨੇ ਦੂਰ ਹਨ? ਜੇਕਰ ਸਭ ਕੁਝ ਸਹੀ ਸੀ ਤਾਂ ਉਸ ਨੇ ਆਪਣੇ ਮੋਬਾਈਲ ਤੋਂ ਚੈਟ ਅਤੇ ਵੀਡੀਓ ਨੂੰ ਡਿਲੀਟ ਕਿਉਂ ਕੀਤਾ।
ਇਸ ਤੋਂ ਇਲਾਵਾ ਉਸ ਨੇ ਹੋਰ ਨੰਬਰਾਂ ‘ਤੇ ਵੀ ਇਤਰਾਜ਼ਯੋਗ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਐਸਆਈਟੀ ਅਧਿਕਾਰੀਆਂ ਨੇ ਮੁਲਜ਼ਮ ਨੂੰ ਕਿਹਾ ਕਿ ਜੇ ਉਹ ਖ਼ੁਦ ਪੀੜਤ ਹੈ ਅਤੇ ਕੋਈ ਉਸ ਨੂੰ ਬਲੈਕਮੇਲ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਉਹ ਵੀ ਦੱਸ ਸਕਦੀ ਹੈ। ਸੂਤਰਾਂ ਮੁਤਾਬਕ ਭਾਵੇਂ ਉਹ ਢੁੱਕਵਾਂ ਜਵਾਬ ਨਹੀਂ ਦੇ ਰਹੇ ਸਨ ਪਰ ਕਈ ਗੱਲਾਂ ਸਾਫ ਹਨ। ਦੂਜੇ ਪਾਸੇ ਮੁਹਾਲੀ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ’ਤੇ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: