ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਦਵਿੰਦਰ ਬੰਬੀਹਾ ਗੈਂਗ ਦੇ 4 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਪੁੱਛਗਿਛ ਵਿਚ ਵੱਡਾ ਖੁਲਾਸਾ ਕੀਤਾ ਹੈ। ਗੁਰਗਿਆਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਰਖ ਦੇ ਮਰਡਰ ਦਾ ਪਲਾਨ ਬਣਾ ਰਹੇ ਸਨ।
ਗੈਂਗ ਨੂੰ ਅਰਮਾਨੀਆ ਵਿਚ ਲੁਕਿਆ ਲੱਕੀ ਪਟਿਆਲਾ ਚਲਾ ਰਿਹਾ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਬੁੜੈਲ ਦੇ ਮਨੂੰ ਬੱਟਾ (29), ਪੰਚਕੂਲਾ ਦਾ ਅਮਨ ਕੁਮਾਰ ਉਰਫ ਵਿੱਕੀ (29), ਮਲੋਆ ਦਾ ਸੰਜੀਵ ਉਰਫ ਸੰਜੂ (23) ਤੇ ਕੁਲਦੀਪ ਉਰਫ ਕਿੰਮੀ (26) ਵਜੋਂ ਹੋਈ ਹੈ। ਬੀਤੇ 12 ਮਾਰਚ ਨੂੰ ਸੈਕਟਰ49 ਥਾਣੇ ਵਿਚ ਆਈਪੀਸੀ ਦੀ ਧਾਰਾ 384 386, 120 ਬੀ ਤੇ ਆਰਸਮ ਐਕਟ ਦੀ ਧਾਰਾ 25, 54, 59 ਤਹਿਤ ਦਰਜ ਕੇਸ ਵਿਚ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਆਪ੍ਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਗੈਂਗ ਨੂੰ ਵਿਦੇਸ਼ ਤੋਂ ਵ੍ਹਟਸਐਪ ਜ਼ਰੀਏ ਆਪ੍ਰੇਟ ਕਰਦੇ ਸਨ। ਇਹ ਬਿਜ਼ਨੈੱਸਮੈਨ, ਹੋਟਲ, ਕਲੱਬ, ਡਿਸਕ ਮਾਲਕ ਆਦਿ ਤੋਂ ਵਸੂਲੀ ਕਰਦੇ ਹਨ। ਪੁਲਿਸ ਪਾਰਟੀ ਬੀਤੇ 12 ਮਾਰਚ ਨੂੰ ਸੈਕਟਰ-50 ਵਿਚ ਸਪੋਰਟਸ ਕੰਪਲੈਕਸ ਕੋਲ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਸ਼ਾਮ ਲਗਭਗ 6.30 ਵਜੇ ਪੁਲਿਸ ਨੂੰ ਅਪਰਾਧੀ ਖੁੱਡਾ ਅਲੀ ਸ਼ੇਰ ਵਾਸੀ ਲੱਕੀ ਪਟਿਆਲ ਤੇ ਕੈਨੇਡਾ ਬੈਠੇ ਉਸ ਦੇ ਸਾਥੀ ਪ੍ਰਿੰਸ ਕੁਰਾਲੀ ਤੇ ਮਲੇਸ਼ੀਆ ਵਿਚ ਰਹਿ ਰਹੇ ਲਾਲੀ ਬਾਰੇ ਜਾਣਕਾਰੀ ਦਿੱਤੀ।
ਉਸ ਨੇ ਅੱਗੇ ਦੱਸਿਆ ਕਿ ਲੱਕੀ ਪਟਿਆਲ ਤੇ ਉਸ ਦੇ ਸਾਥੀਆਂ ਦੇ ਕਹਿਣ ‘ਤੇ ਮਲੋਆ ਦਾ ਮੁਕੁਰ ਰਾਣਾ, ਉਸ ਦਾ ਦੋਸਤ ਬੁੜੈਲ ਵਾਸੀ ਮਨੂੰ ਬੱਟਾ ਸਥਾਨਕ ਬਿਜ਼ਨੈੱਸਮੈਨ, ਹੋਟਲ, ਡਿਸਕ, ਕਲੱਬ ਮਾਲਕਾਂ, ਪ੍ਰਾਪਰਟੀ ਡੀਲਰਸ, ਬਿਲਡਰਸ, ਰੈਸਟੋਰੈਂਟ ਮਾਲਕਾਂ, ਸ਼ਰਾਬ ਠੇਕੇਦਾਰਾਂ ਤੇ ਹੋਰ ਅਮੀਰ ਲੋਕਾਂ ਨੂੰ ਧਮਕਾ ਰਹੇ ਹਨ ਤੇ ਉਨ੍ਹਾਂ ਤੋਂ ਵਸੂਲੀ ਕਰ ਰਹੇ ਹਨ। ਆਉਣ ਵਾਲੇ ਕੁਝ ਦਿਨਾਂ ਵਿਚ ਉਹ ਚੰਡੀਗੜ੍ਹ ਵਿਚ ਵੱਡੇ ਅਪਰਾਧ ਨੂੰ ਅੰਜਾਮ ਦੇ ਸਕਦੇ ਹਨ।
ਪੁਲਿਸ ਨੇ ਕਾਰਵਾਈ ਕਰਦੇ ਹੋਏ 12 ਮਾਰਚ ਨੂੰ ਮੰਨੂੰ ਬੱਟਾ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਕਬਜ਼ੇ ਤੋਂ .32 ਬੋਰ ਦੇ ਸੋਫਿਸਟੀਕੇਟਿਡ ਹਥਿਆਰ ਮੈਗਜ਼ੀਨ,5 ਕਾਰਤੂਸ ਤੇ ਇਕ ਸਕੋਡਾ ਕਾਰ ਬਰਾਮਦ ਕੀਤੀ। ਇਸ ਦੇ ਬਾਅਦ 13 ਮਾਰਚ ਨੂੰ ਅਮਨ ਕੁਮਾਰ ਉਰਫ ਵਿੱਕੀ, ਕਮਲਦੀਪ ਉਰਫ ਕਿੰਮੀ, ਸੰਜੀਵ ਉਰਫ ਸੰਜੂ ਨੂੰ ਫੜਿਆ ਗਿਆ। ਇਨ੍ਹਾਂ ਕੋਲੋਂ ਵੀ ਹਥਿਆਰ ਬਰਾਮਦ ਕੀਤੇ ਗਏ।
ਮੰਨੂੰ ‘ਤੇ ਪਹਿਲਾਂ ਵੀ ਸੈਕਟਰ-34 ਥਾਣੇ ਵਿਚ ਸਾਲ 2022 ਵਿਚ ਐਕਸਾਈਜ਼ ਐਕਟ ਦੇ ਝਗੜੇ ਦੇ 2 ਕੇਸ ਦਰਜ ਕੀਤੇ ਗਏ ਸਨ। ਉਹ 10ਵੀਂ ਫੇਲ ਤੇ ਪ੍ਰਾਈਵੇਟ ਫਾਈਨਾਂਸਰ ਦਾ ਕੰਮ ਕਰਦਾ ਸੀ। ਅਮਨ ਨੇ B.Sc. ਕੀਤੀ ਹੋਈ ਹੈ ਤੇ ਕਮਲਦੀਪ ਤੇ ਸੰਜੀਵ ਦੇ ਨਾਲ TDI ਮਾਲ, ਸੈਕਟਰ-18, ਖਰੜ ਵਿਚ ਡਾਊਨਟਾਊਨ ਕੈਫੇ ਚਲਾ ਰਿਹਾ ਸੀ। ਸੰਜੀਵ 10ਵੀਂ ਪਾਸ ਹੈ ਤੇ ਕਮਲਦੀਪ 12ਵੀਂ ਪਾਸ ਹੈ।
ਕਮਲਦੀਪ ਨੇ ਜਾਂਚ ਵਿਚ ਕਬੂਲਿਆ ਕਿ ਉਸ ਨੇ ਸਾਲ 2020 ਵਿਚ ਬਾਊਂਸਰ ਸੁਰਜੀਤ ਸਿੰਘ ਦੀ ਸੈਕਟਰ-38 ਵਿਚ ਕਤਲ ਦੀ ਯੋਜਨਾ ਬਣਾਈ ਸੀ। ਉਹ ਪ੍ਰਿੰਸ ਦਾ ਦੋਸਤ ਹੈ ਜੋ ਕੈਨੇਡਾ ਵਿਚ ਹੈ ਤੇ ਪਹਿਲਾਂ ਖੁੱਡਾ ਅਲੀ ਸ਼ੇਰ ਵਿਚ ਰਹਿੰਦਾ ਸੀ। ਉਸ ਨੂੰ ਸੁਰਜੀਤ ਦੀ ਹੱਤਿਆ ਤੋਂ ਹਫਤਾ ਭਰ ਪਹਿਲਾਂ ਪ੍ਰਿੰਸ ਦੀ ਕਾਲ ਆਈ ਸੀ। ਉਸ ਨੇ ਦੋ ਸ਼ੂਟਰਾਂ ਬਾਰੇ ਦੱਸਿਆ ਸੀ। ਪ੍ਰਿੰਸ ਨੇ ਕਮਲਦੀਪ ਦਾ ਉਨ੍ਹਾਂ ਨੂੰ ਲੋਜੀਸਟਿਕ ਸਪੋਰਟ ਦੇਣ ਲਈ ਕਿਹਾ ਸੀ। ਇਨ੍ਹਾਂ ਦੇ ਨਾਂ ਨੀਰਜ ਗੁਪਤਾ ਉਰਫ ਚਸਕਾ ਤੇ ਦੀਪਕ ਮਾਨ ਸੀ। ਕਮਲਦੀਪ ਨੇ ਉਨ੍ਹਾਂ ਨੂੰ ਲੋਜੀਸਟਿਕ ਸਪੋਰਟ ਪਹੁੰਚਾਈ। ਉਥੇ ਮੁਕੁਲ ਰਾਣਾ ਤੇ ਸੁਰਜੀਤ ਦੀ ਰੇਕੀ ਕਰਨ ਵਿਚ ਸ਼ੂਟਰਾਂ ਦੀ ਮਦਦ ਕੀਤੀ।
ਇਸ ਦੇ ਬਾਅਦ ਜਦੋਂ ਨੀਰਜ ਚਸਕਾ ਫੜਿਆ ਗਿਆ ਤਾਂ ਕਮਲਦੀਪ ਘਬਰਾ ਗਿਆ। ਉਸ ਨੂੰ ਲੱਗਾ ਕਿ ਵਿਰੋਧ ਗੈਂਗ ਉਸ ਨੂੰ ਮਾਰ ਸਕਦਾ ਹੈ। ਉਸ ਨੇ ਇਸ ਨੂੰ ਲੈ ਕੇ ਮੁਕੁਲ ਰਾਣਾ ਤੇ ਪ੍ਰਿੰਸ ਨੂੰ ਦੱਸਿਆ। ਪ੍ਰਿੰਸ ਦੇ ਕਹਿਣ ‘ਤੇ ਮੁਕੁਲ ਨੇ ਉਸ ਨੂੰ ਤੇ ਸੰਜੀਵ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਅਮਨ ਨੇ ਦੱਸਿਆ ਕਿ ਉਹ ਪ੍ਰਿੰਸ ਦਾ ਦੋਸਤ ਹੈ ਤੇ ਵ੍ਹਟਸਐਪ ‘ਤੇ ਅਕਸਰ ਉਸ ਨਾਲ ਗੱਲ ਹੁੰਦੀ ਸੀ। ਉਸ ਨੇ ਉਸ ਨੂੰ ਤੇ ਕਮਲਦੀਪ ਨੂੰ ਦੂਜੇ ਗੈਂਗ ਤੋਂ ਬਚਣ ਲਈ ਹਥਿਆਰ ਮੁਹੱਈਆ ਕਰਵਾਏ ਸਨ। ਪ੍ਰਿੰਸ ਨੇ ਅਮਨ ਤੋਂ ਪੁੱਛਿਆ ਸੀ ਕੀ ਉਸ ਦਾ ਜੰਮੂ-ਕਸ਼ਮੀਰ ਵਿਚ ਕੋਈ ਕੁਨੈਕਸ਼ਨ ਹੈ। ਅਮਨ ਦੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਹਤਿਆਰਿਆਂ ਤੋਂ ਬਦਲਾ ਲੈਣਾ ਹੈ। ਇਸ ਲਈ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨਾ ਹੈ।ਇਸ ਲਈ ਏਕੇ 47 ਵਰਗੇ ਵੱਡੇ ਹਥਿਆਰਾਂ ਦੀ ਲੋੜ ਪਵੇਗੀ। ਇਹ ਸ਼੍ਰੀਨਗਰ ਤੋਂ ਲਿਆਉਣੇ ਹੋਣਗੇ।
ਇਹ ਵੀ ਪੜ੍ਹੋ : ਸੰਗਰੂਰ : 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ, 4 ਦੀ ਮੌ.ਤ, 4 ਜ਼ਖਮੀ
ਪ੍ਰਿੰਸ ਨੇ ਅਮਨ ਨੂੰ ਕਿਹਾ ਕਿ ਜੇਕਰ ਉਸ ਦਾ ਕੋਈ ਸ਼੍ਰੀਨਗਰ ਵਿਚ ਹੈ ਤਾਂ ਉਹ ਉਸ ਨੂੰ ਹਥਿਆਰ ਮੁਹੱਈਆ ਕਰਵਾ ਦੇਵੇਗਾ। ਅਮਨ ਨੇ ਘਬਾਰ ਕੇ ਮਨ੍ਹਾ ਕਰ ਦਿੱਤਾ। ਲਗਭਗ ਮਹੀਨਾ ਪਹਿਲਾਂ ਪ੍ਰਿੰਸ ਨੇ ਅਮਨ ਨੂੰ ਵ੍ਹਟਸਐਪ ਕਾਲ ‘ਤੇ ਕਿਹਾ ਸੀ ਕਿ ਉਸ ਦੇ ਸਾਥੀਆਂ ਤੇਜਾ ਵਿਜੇ ਮਨੀ ਤੇ ਅਮਨਪ੍ਰੀਤ ਉੁਰਫ ਪੀਤਾ ਨੂੰ ਪੰਜਾਬ ਪੁਲਿਸ ਨੇ ਐਨਕਾਊਂਟਰ ਵਿਚ ਮਾਰ ਦਿੱਤਾ ਸੀ। ਅਮਨ ਨੇ ਕਿਹਾ ਕਿ ਮੁਕੁਲ ਨੇ ਬਲਜੀਤ ਚੌਧਰੀ ਤੇ ਗਗਨ ਬਾਊਂਸਰ ਨੂੰ ਮਾਰਨ ਲਈ ਹਥਿਆਰ ਮੁਹੱਈਆ ਕਰਵਾਏ ਸਨ।
ਵੀਡੀਓ ਲਈ ਕਲਿੱਕ ਕਰੋ -: