ਪ੍ਰਯਾਗਰਾਜ ਦੀ ਐੱਮਪੀ-ਐੱਮਐੱਲਏ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਕੋਰਟ ਨੇ ਪਹਿਲਾਂ ਮਾਫੀਆ ਅਤੀਕ ਅਹਿਮਦ ਸਣੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਥੋੜ੍ਹੀ ਦੇਰ ਬਾਅਦ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦੋਂ ਕਿ ਅਤੀਕ ਦੇ ਭਰਾ ਅਸ਼ਰਫ ਅਹਿਮਦ ਸਣੇ 7 ਮੁਲਜ਼ਮਾਂ ਨੂੰ ਨਿਰਦੋਸ਼ ਕਰਾਰ ਦਿੱਤਾ।
ਸਾਬਕਾ ਸਾਂਸਦ ਅਤੀਕ ਅਹਿਮਦ ਨੰ 2005 ਵਿਚ ਬੀਐੱਸਪੀ ਵਿਧਾਇਕ ਰਾਜੂਪਾਲ ਹੱਤਿਆਕਾਂਡ ਮਾਮਲੇ ਦੇ ਗਵਾਹ ਉਮੇਸ਼ ਪਾਲ ਦੇ ਅਗਵਾ ਮਾਮਲੇ ਵਿਚ ਅੱਜ ਕੋਰਟ ਨੇ ਫੈਸਲਾ ਸੁਣਾਇਆ ਹੈ। ਆਪਣੇ ਫੈਸਲੇ ਵਿਚ ਸਾਬਕਾ ਸਾਂਸਦ ਤੇ ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਤੀਕ ਅਹਿਮਦ ਸਣੇ ਤਿੰਨੋਂ ਦੋਸ਼ੀਆਂ ‘ਤੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕੋਰਟ ਨੇ ਉਨ੍ਹਾਂ ‘ਤੇ 1-1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਉਮੇਸ਼ ਪਾਲ ਦੇ ਪਰਿਵਾਰ ਵਾਲਿਆਂ ਨੂੰ ਦਿੱਤਾ ਜਾਵੇਗਾ।
ਅਤੀਕ ਅਹਿਮਦ ਨੂੰ ਆਈਪੀਸੀ ਦੀ ਧਾਰਾ 364-ਏ ਸਣੇ ਕਈ ਧਾਰਾਵਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਜਦੋਂ ਕਿ ਅਤੀਕ ਅਹਿਮਦ ਦੇ ਭਰਾ ਖਾਲਿਦ ਅਜੀਮ ਉਰਫ ਅਸ਼ਰਫ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਅਤੀਕ ਸਣੇ ਤਿੰਨ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਸੁਣਵਾਈ ਹੋਈ। ਅਤੀਕ ਅਹਿਮਦ ਦੇ ਵਕੀਲ ਵੱਲੋਂ ਮਾਫੀਆ ਦੀ ਬੀਮਾਰੀ, ਉਮਰ ਤੇ ਜਨਪ੍ਰਤੀਨਿਧੀ ਹੋਣ ਦਾ ਹਵਾਲਾ ਦੇ ਕੇ ਘੱਟ ਸਜ਼ਾ ਦੀ ਮੰਗ ਕੀਤੀ ਗਈ ਸੀ।
ਬਸਪਾ ਵਿਧਾਇਕ ਰਾਜੂ ਪਾਲ ਦੀ 25 ਜਨਵਰੀ 2005 ਨੂੰ ਹੋਈ ਹੱਤਿਆ ਦੇ ਬਾਅਦ ਤਤਕਾਲੀਨ ਜ਼ਿਲ੍ਹਾ ਪੰਚਾਇਤ ਮੈਂਬਰ ਉਮੇਸ਼ ਪਾਲ ਨੇ ਪੁਲਿਸ ਨੂੰ ਦੱਸਿਆ ਸੀਕਿ ਉਹ ਹੱਤਿਆ ਦਾ ਚਸ਼ਮਦੀਦ ਸੀ। ਉਮੇਸ਼ ਨੇ ਦੋਸ਼ ਲਗਾਇਆ ਸੀ ਕਿ ਜਦੋਂ ਉਸ ਨੇ ਅਤੀਕ ਅਹਿਮਦ ਦੇ ਦਬਾਅ ਵਿਚ ਪਿੱਛੇ ਹਟਣ ਤੇ ਝੁਕਣ ਤੋਂ ਇਨਕਾਰ ਕਰ ਦਿੱਤਾ ਤਾਂ 28 ਫਰਵਰੀ 2006 ਨੂੰ ਉਸ ਦਾ ਅਗਵਾ ਕਰ ਲਿਆ ਗਿਆ। ਅਤੀਕ ਉਸ ਦੇ ਭਰਾ ਅਸ਼ਰਫ ਤੇ 4 ਅਣਪਛਾਤਿਆਂ ਖਿਲਾਫ 5 ਜੁਲਾਈ 2007 ਨੂੰ ਇਸ ਮਾਮਲੇ ਵਿਚ FIR ਦਰਜ ਕੀਤੀ ਗਈ ਸੀ। ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤੇ ਗਏ ਦੋਸ਼ ਪੱਤਰ ਵਿਚ 11 ਮੁਲਜ਼ਮਾਂ ਦਾ ਜ਼ਿਕਰ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਦਵਾਈਆਂ, ਪੈਰਾਸੀਟਾਮੋਲ ਲਈ ਵੀ ਦੇਣੇ ਪੈਣਗੇ ਜ਼ਿਆਦਾ ਪੈਸੇ
ਇਸ ਕੇਸ ਵਿਚ ਅਸ਼ਰਫ ਅਹਿਮਦ, ਫਰਹਾਨ, ਜਾਵੇਦ, ਆਸਿਫ ਮੱਲੀ ਤੇ ਅੰਸਾਰ ਨਿਰਦੋਸ਼ ਸਿੱਧ ਹੋਏ ਜਦੋਂ ਕਿ ਇਕ ਹੋਰ ਮੁਲਜ਼ਮ ਅੰਸਾਰ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਅਤੀਕ ਅਹਿਮਦ ਉਮੇਸ਼ ਪਾਲ ਹੱਤਿਆਕਾਂਡ ਸਣਏ 100 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਨਾਮਜ਼ਦ ਹੈ।
ਵੀਡੀਓ ਲਈ ਕਲਿੱਕ ਕਰੋ -: