ਪੰਜਾਬ ਦੀ ਬਾਸਮਤੀ ਦੀ ਡਿਮਾਂਡ ਦੁਨੀਆ ਭਰ ‘ਚ ਹੈ। ਵਿਸ਼ਵ ਦੀ 80 ਫੀਸਦੀ ਬਾਸਮਤੀ ਦੀ ਡਿਮਾਂਡ ਪੰਜਾਬ ਪੂਰੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੂਬੇ ਵਿਚ ਬਾਸਮਤੀ ਦੀ ਪੈਦਾਵਾਰ ਦੋ-ਤਿੰਨ ਗੁਣਾ ਵਧਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਸਾਲ ਬਾਸਮਤੀ ਨੂੰ ਕਾਫੀ ਵਧ ਪ੍ਰਮੋਟ ਕਰਨਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਸਮਤੀ ਜਿੰਨੀ ਪੁਰਾਣੀ ਹੋ ਰਹੀ ਹੈ, ਇਸ ਦੀ ਖੁਸ਼ਬੂ ਵੀ ਓਨੀ ਹੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬਾਸਮਤੀ ਦੇ ਰਕਬੇ ਨੂੰ ਦੋ-ਤਿੰਨ ਗੁਣਾ ਵੱਧ ਵਧਾਉਣ ਵਾਲੇ ਹਨ। ਇਸ ਤੋਂ ਪਹਿਲਾਂ ਸੂਬਾ ਸਰਕਾਰ 12 ਫਰਵਰੀ 2023 ਨੂੰ ਕਿਸਾਨ ਮਿਲਣੀ ਪ੍ਰੋਗਰਾਮ ਵੀ ਕਰਵਾ ਰਹੀ ਹੈ। ਐਗਰੋ ਨਾਲ ਸਬੰਧਤ ਇਸ ਪ੍ਰੋਗਰਾਮ ਵਿਚ ਬਾਸਮਤੀ ਦਾ ਸਟਾਲ ਵੀ ਲਗਾਇਆ ਜਾਵੇਗਾ। ਇਥੇ ਆਲੂ, ਕਪਾਹ, ਨਰਮੇ ਨੂੰ ਵੱਖ ਬਿਠਾਇਆ ਜਾਵੇਗਾ। CM ਮਾਨ ਨੇ ਕਿਹਾ ਕਿ ਫਾਇਦਾ ਇਹ ਹੈ ਕਿ ਬਾਸਮਤੀ ਦੀ ਫਸਲ ਦਿਨ ਘੱਟ ਲੈਂਦੀ ਹੈ। ਇਸ ਦੀ ਪਰਾਲੀ ਵੀ ਘੱਟ ਹੈ ਪਰ ਦੁਨੀਆ ਭਰ ਵਿਚ ਮੰਗ ਕਾਫੀ ਵੱਧ ਹੈ।
ਇਹ ਵੀ ਪੜ੍ਹੋ : ਆਦਿਲ ਖਾਨ ਗ੍ਰਿਫਤਾਰ, ਰਾਖੀ ਸਾਵੰਤ ਨੇ ਲਗਾਇਆ ਮਾਰਕੁੱਟ, ਪੈਸੇ-ਗਹਿਣੇ ਹੜੱਪਣ ਦਾ ਦੋਸ਼
ਮੁੱਖ ਮੰਤਰੀ ਨੇ ਅੱਜ ਅੰਮ੍ਰਿਤਸਰ ਵਿਚ ਪੰਜਾਬ ਨੂੰ ਟੂਰਿਸਟ ਪੈਲੇਸ ਬਣਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਵਿਚ 16 ਏਕੜ ਦੇ ਟਾਪੂ ‘ਤੇ ਤਾਜ ਵਰਗਾ ਹੋਟਲ ਬਣਾਇਆ ਜਾ ਸਕਦਾ ਹੈ। ਨਾਲ ਹੀ ਕਈ ਹੋਰ ਥਾਵਾਂ ਨੂੰ ਵੀ ਵਿਕਸਿਤ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਅੱਜ ਸਥਾਨਕ ਕਾਰੋਬਾਰੀਆਂ ਨੂੰ ਪਹਿਲ ਦੇ ਆਧਾਰ ‘ਤੇ ਮੌਕਾ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਪਿੰਡ ਧਾਰ ਕਲਾਂ, ਚੌਹਾਲ ਰੈਸਟ ਹਾਊਸ ਤੇ ਨੂਰਪੁਰ ਬੇਦੀ ਦੀਆਂ ਪਹਾੜੀਆਂ ਸਣੇ ਅੰਮ੍ਰਿਤਸਰ ਸਾਹਿਬ ਸਣੇ ਵਾਰ ਮਿਊਜ਼ੀਅਮ, ਵਾਹਗਾ ਬਾਰਡਰ ਤੇ ਜ਼ਲਿਆਂਵਾਲਾ ਬਾਗ ਦਾ ਉਦਾਹਰਣ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: