ਕਾਂਗਰਸ ਸਰਕਾਰ ਨੇ ਮਾਈਨਿੰਗ ਨੂੰ ਮਾਫੀਆ ਦੇ ਹਵਾਲੇ ਕਰਕੇ ਖੂਬ ਪੈਸਾ ਕਮਾਇਆ ਪਰ ਸਾਡੀ ਸਰਕਾਰ ਲੋਕਾਂ ਨੂੰ ਆਸਾਨੀ ਨਾਲ ਰੇਤ ਬੱਜਰੀ ਉਪਲਬਧ ਕਰਾਉਣਾ ਚਾਹੁੰਦੀ ਹੈ। ਪਿਛਲੀ ਸਰਕਾਰਾਂ ਦੇ ਮੁਕਾਬਲੇ ਅਸੀਂ ਸਸਤੀ ਰੇਤਾ ਦੇ ਰਹੇ ਹਾਂ। ਮਾਨਸੂਨ ਕਾਰਨ ਹੁਣ ਖੱਡਿਆਂ ਤੋਂ ਰੇਤ ਉਪਲਬਧ ਨਹੀਂ ਹੋ ਰਹੀ, ਇਸ ਲਈ ਆਸਾਨੀ ਨਾਲ ਨਹੀਂ ਮਿਲ ਰਹੀ। ਜਲਦ ਆਸਾਨੀ ਨਾਲ ਰੇਤ ਮਿਲੇਗੀ। ਇਹ ਗੱਲ ਮਾਈਨਿੰਗ ਮਨਿਸਟਰ ਹਰਜੋਤ ਬੈਂਸ ਨੇ ਕਹੀ।
ਉਨ੍ਹਾਂ ਕਿਹਾ ਕਿ ਰੇਤ ਮਾਫੀਆ ਨੂੰ ਪਨਪਣ ਨਹੀਂ ਦੇਵਾਂਗੇ। ਇਕ ਵੀ ਖੱਡ ਗੈਰ-ਕਾਨੂੰਨੀ ਤੌਰ ‘ਤੇ ਚੱਲਣ ਨਹੀਂ ਦੇਵਾਂਗੇ। ਉਕਤ ਜ਼ਿਲ੍ਹਿਆਂ ਵਿਚ ਇਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਬਣਨ ਦੇ ਬਾਅਦ ਪੁਲਿਸ, ਪਾਲੀਟੀਸ਼ੀਅਨ ਤੇ ਮਾਫੀਆ ਦੇ ਨੈਕਸਸ ਨੂੰ ਤੋੜਿਾ ਗਿਆ ਹੈ। ਸਾਡਾ ਜਾਂ ਕਿਸੇ ਹੋ ਪਾਰਟੀ ਦਾ ਕੋਈ ਵੀ ਨੇਤਾ ਜਾਂ ਅਫਸਰ ਗੈਰ-ਕਾਨੂੰਨੀ ਮਾਫੀਆ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਜੇਲ੍ਹਾਂ ਵਿਚ 3500 ਤੋਂ ਵਧ ਮੋਬਾਈਲ ਬਰਾਮਦ ਹੋ ਚੁੱਕੇ ਹਨ। ਹੁਣ ਸਾਡੀ ਸਰਕਾਰ ਹਰ ਜੇਲ੍ਹ ਵਿਚ ਬਾਡੀ ਸਕੈਨਾਰ ਲਗਾਉਣ ਜਾ ਰਹੀ ਹੈ। ਉਹ ਵੀ ਇਕ ਨਹੀਂ ਸਗੋਂ ਦੋ-ਦੋ ਸਕੈਨਰ ਹਰ ਜੇਲ੍ਹ ਵਿਚ ਹੋਣਗੇ ਤਾਂ ਕਿ ਕੋਈ ਵੀ ਵਿਅਕਤੀ ਸਕੈਨਰ ਤੋਂ ਹੋ ਕੇ ਜੇਲ੍ਹ ਅੰਦਰ ਜਾਵੇ, ਫਿਰ ਭਾਵੇਂ ਜਿਵੇਂ ਵੀ ਉਹ ਨਸ਼ਾ ਜਾਂ ਮੋਬਾਈਲ ਜੇਲ੍ਹ ਵਿਜ ਲਿਜਾਣਾ ਚਾਹੇਗਾ, ਉਹ ਫੜਿਆ ਜਾਵੇਗਾ।
ਮੰਤਰੀ ਬੈਂਸ ਨੇ ਕਿਹਾ ਕਿ ਸਾਫਟਵੇਅਰ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਜੇਲ੍ਹ ਵਿਚ ਮੋਬਾਈਲ ਜੈਮਰ ਲਗਾਉਣਾ ਸੰਭਵ ਨਹੀਂ ਹੈ ਕਿਉਂਕਿ ਇਸ ਨਾਲ ਆਸ-ਪਾਸ ਦੀ ਆਬਾਦੀ ‘ਤੇ ਅਸਰ ਪੈਂਦਾ ਹੈ। ਇਸ ਲਈ ਅਸੀਂ ਬਾਡੀ ਸਕੈਨਰ ਲਗਾ ਕੇ ਮੋਬਾਈਲ ‘ਤੇ ਰੋਕ ਲਗਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਜੇਲ੍ਹ ਵਿਚ ਸੀਸੀਟੀਵੀ ਦਾ ਕੰਟਰੋਲ ਰੂਮ ਵੀ ਬਣਾਵਾਂਗੇ ਜਿਸ ਨਾਲ 24 ਘੰਟੇ ਜੇਲ੍ਹ ਦੇ ਹਰ ਕੋਨੇ ‘ਤੇ ਨਜ਼ਰ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਗੈਂਗਸਟਰਾਂ ਲੀ ਇਕ ਹੀ ਨਿਯਮ ਹੈ, ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ ਭਾਵੇਂ ਉੁਹ ਕੋਈ ਵੀ ਹੋਵੇ। ਹਾਂ ਪਿਛਲੀ ਕਾਂਗਰਸ ਸਰਕਾਰ ਨੇ ਕਈ ਗੈਂਗਸਟਰਾਂ ਨੂੰ VIP ਟ੍ਰੀਟਮੈਂਟ ਦਿੱਤੀ ਸੀ। ਇਸ ਲਈ ਅਸੀਂ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਜਾਂਚ ਬਿਠਾ ਦਿੱਤੀ ਹੈ ਤੇ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: