ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਅੱਜ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਜੰਤਰ-ਮੰਤਰ ‘ਤੇ ਮੌਜੂਦ ਪਹਿਲਵਾਨ ਧਰਨਾ ਪ੍ਰਦਰਸ਼ਨ ਬੰਦ ਕਰਨ ‘ਤੇ ਰਾਜ਼ੀ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅਸਤੀਫਾ ਦੇਣ ਵਿਚ ਖੁਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਖਿਲਾਫ ਦੋ FIR ਦਰਜ ਕਰਨ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਉਹ ਖੁਸ਼ ਹਨ। ਬ੍ਰਿਜਭੂਸ਼ਣ ਖਿਲਾਫ ਪਹਿਲੀ FIR ਇਕ ਨਾਬਾਲਗ ਪਹਿਲਵਾਨ ਵੱਲੋਂ ਕੀਤੀ ਸ਼ਿਕਾਇਤ ‘ਤੇ ਪਾਸਕੋ ਤਹਿਤ ਦਰਜ ਹੋਈ ਹੈ ਤੇ ਦੂਜੀ FIR ਹੋਰ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਸ਼ਿਕਾਇਤ ਨਾਲ ਸਬੰਧਤ ਹੈ।
ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਮੈਂ ਨਿਰਦੋਸ਼ ਹਾਂ ਤੇ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਮੈਂ ਏਜੰਸੀ ਨੂੰ ਸਹਿਯੋਗ ਕਰਨ ਲਈ ਤਿਆਰ ਹਾਂ। ਮੈਨੂੰ ਨਿਆਪਾਲਿਕਾ ‘ਤੇ ਪੂਰਾ ਭਰੋਸਾ ਹੈ ਤੇ ਮੈਂ ਸੁਪਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦਾ ਹਾਂ। ਅਸਤੀਫਾ ਦੇਣਾ ਕੋਈ ਵੱਡੀ ਗੱਲ ਨਹੀਂ ਪਰ ਮੈਂ ਅਪਰਾਧੀ ਨਹੀਂ ਹਾਂ। ਜੇਕਰ ਮੈਂ ਅਸਤੀਫਾ ਦਿੰਦਾ ਹਾਂ ਤਾਂ ਇਸ ਦਾ ਮਤਲਬ ਹੋਵੇਗਾ ਕਿ ਮੈਂ ਪਹਿਲਵਾਨਾਂ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਮੇਰਾ ਕਾਰਜਕਾਲ ਖਤਮ ਹੋ ਗਿਆ ਹੈ। ਸਰਕਾਰ ਨੇ 3 ਮੈਂਬਰੀ ਕਮੇਟੀ ਬਣਾਈ ਹੈ ਤੇ ਚੋਣਾਂ 45 ਦਿਨਾਂ ਵਿਚ ਹੋਣਗੀਆਂ ਦੇ ਚੋਣਾਂ ਦੇ ਬਾਅਦ ਮੇਰਾ ਕਾਰਜਕਾਲ ਖਤਮ ਹੋ ਜਾਵੇਗਾ।
ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਨੇ ਕਿਹਾ ਕਿ ਹਰ ਦਿਨ ਪਹਿਲਵਾਨ ਆਪਣੀਆਂ ਮੰਗਾਂ ਬਦਲ ਰਹੇ ਹਨ। ਉਨ੍ਹਾਂ ਨੇ FIR ਦੀ ਮੰਗ ਕੀਤੀ।ਤੇ ਹੁਣ ਉਹ ਕਹਿ ਰਹੇ ਹਨ ਕਿ ਮੈਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਮੈਂ ਲੋਕਾਂ ਦੀ ਵਜ੍ਹਾ ਨਾਲ ਸਾਂਸਦ ਬਣਿਆ ਹਾਂ ਨਾ ਕਿ ਵਿਨੇਸ਼ ਫੋਗਾਟ ਦੀ ਵਜ੍ਹਾ ਨਾਲ।
ਇਹ ਵੀ ਪੜ੍ਹੋ : ਟਾਰਗੈੱਟ ਕੀਲਿੰਗ ਕਰਨ ਵਾਲਿਆਂ ‘ਤੇ NIA ਦਾ ਸ਼ਿਕੰਜਾ, ਗੈਂਗਸਟਰ ਡੱਲਾ ਤੇ ਨਿੱਝਰ ਨੂੰ ਭਗੌੜਾ ਐਲਾਨਣ ਦੀ ਤਿਆਰੀ
ਹਰਿਆਣਾ ਦੇ 90 ਫੀਸਦੀ ਖਿਡਾਰੀ ਮੇਰੇ ਨਾਲ ਹਨ। ਪਹਿਲਵਾਨਾਂ ਨੇ 12 ਸਾਲ ਤੱਕ ਕਿਸੇ ਪੁਲਿਸ ਥਾਣੇ, ਖੇਡ ਮੰਤਰਾਲੇ ਜਾਂਮਹਾਸੰਘ ਤੋਂ ਸ਼ਿਕਾਇਤ ਨਹੀਂ ਕੀਤੀ। ਵਿਰੋਧ ਕਰਨ ਤੋਂ ਪਹਿਲਾਂ ਉਹ ਮੇਰੀ ਤਾਰੀਫ ਕਰਦੇ ਸਨ, ਮੈਨੂੰ ਵਿਆਹ ਵਿਚ ਬੁਲਾਉਂਦੇ ਸਨ ਤੇ ਮੇਰੇ ਨਾਲ ਫੋਟੋ ਖਿਚਵਾਉਂਦੇ ਸਨ, ਮੇਰਾ ਆਸ਼ੀਰਵਾਦ ਲੈਂਦੇ ਸਨ। ਹੁਣ ਮਾਮਲਾ ਸੁਪਰੀਮ ਕੋਰਟ ਤੇ ਦਿੱਲੀ ਪੁਲਿਸ ਕੋਲ ਹੈ ਤੇ ਮੈਂ ਉਨ੍ਹਾਂ ਦਾ ਫੈਸਲਾ ਮੰਨਾਂਗਾ।
ਵੀਡੀਓ ਲਈ ਕਲਿੱਕ ਕਰੋ -: