ਪੰਜਾਬ ਕੈਬਨਿਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਕੈਬਨਿਟ ਵਿਭਾਗ ਦੇ ਮੰਤਰੀਆਂ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਆਪਣੇ 6 ਮੰਤਰੀਆਂ ਦੇ ਵਿਭਾਗ ਬਦਲੇ ਹਨ। ਅਮਨ ਅਰੋੜਾ ਤੋਂ ਰਿਹਾਇਸ਼ ਤੇ ਜਨਸੰਪਰਕ ਵਿਭਾਗ ਵਾਪਸ ਲੈ ਲਿਆ ਗਿਆ ਤੇ ਚੇਤਨ ਸਿੰਘ ਜੋੜਾਮਾਜਾਰ ਨੂੰ ਜਨਸੰਪਰਕ ਮੰਤਰੀ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਮੰਤਰੀਆਂ ਨੂੰ ਜਿਹੜੇ-ਜਿਹੜੇ ਵਿਭਾਗ ਮਿਲੇ ਹਨ, ਉਨ੍ਹਾਂ ਦੇ ਵੇਰਵਾ ਇਸ ਤਰ੍ਹਾਂ ਹੈ।
ਭਗਵੰਤ ਮਾਨ ਦੇ ਨਾਂ 10 ਵੱਡੇ ਵਿਭਾਗ ਆਏ ਹਨ ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ- ਸਾਧਾਰਨ ਪ੍ਰਸ਼ਾਸਨ ਵਿਭਾਗ, ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ, ਅਮਲਾ ਵਿਭਾਗ, ਜਾਗਰੂਕਤਾ ਵਿਭਾਗ, ਸਹਿਯੋਗ ਵਿਭਾਗ, ਉਦਯੋਗ ਤੇ ਵਣਜ ਵਿਭਾਗ ਜੇਲ੍ਹ ਵਿਭਾਗ, ਕਾਨੂੰਨੀ ਵਿਭਾਗ, ਸਿਵਲ ਹਵਾਬਾਜ਼ੀ ਵਿਭਾਗ ਤੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ
ਅਮਨ ਅਰੋੜਾ ਦੇ ਨਾਂ 4 ਵਿਭਾਗ ਆਏ ਹਨ ਜੋ ਇਸ ਤਰ੍ਹਾਂ ਹਨ-ਨਵੀਨ ਤੇ ਨਵੀਨੀਕਰਨ ਊਰਜਾ ਸੰਸਾਧਨ ਵਿਭਾਗ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ, ਸ਼ਾਸਨ ਸੁਧਾਰ ਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਵਿਭਾਗ, ਰੋਜ਼ਗਾਰ ਤੇ ਟ੍ਰੇਨਿੰਗ ਵਿਭਾਗ
ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂ ਵੀ 4 ਵਿਭਾਗ ਹਨ ਜਿਨ੍ਹਾਂ ਦੀ ਸੂਚੀ ਹੈ-ਜਲ ਸਰੋਤ ਵਿਭਾਗ, ਖਾਣਾਂ ਤੇ ਭੂ ਵਿਗਿਆਨ ਵਿਭਾਗ, ਤਕਨਾਲੋਜੀ ਤੇ ਵਾਤਾਵਰਣ ਵਿਭਾਗ ਖੇਡ ਤੇ ਯੁਵਕ ਸੇਵਾਵਾਂ ਵਿਭਾਗ।
ਲਾਲਜੀਤ ਸਿੰਘ ਭੁੱਲਰ-ਟਰਾਂਸਪੋਰਟ ਵਿਭਾਗ, ਪਸ਼ੂਪਾਲਣ ਤੇ ਡੇਅਰੀ ਵਿਕਾਸ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ
ਚੇਤਨ ਸਿੰਘ ਜੋੜਾਮਾਜਰਾ-ਰੱਖਿਆ ਸੇਵਾ ਕਲਿਆਣ ਵਿਭਾਗ, ਸੁਤੰਤਰਤਾ ਸੈਨਾਨੀ ਵਿਭਾਗ, ਬਾਗਬਾਨੀ ਵਿਭਾਗ ਤੇ ਸੂਚਨਾ ਤੇ ਜਨਸੰਪਰਕ ਵਿਭਾਗ
ਅਨਮੋਲ ਗਗਨ-ਸੈਲਾਨੀ ਤੇ ਸੱਭਿਆਚਾਰਕ ਮਾਮਲਾ ਵਿਭਾਗ, ਨਿਵੇਸ਼ ਪ੍ਰਮੋਸ਼ਨ ਵਿਭਾਗ,ਲੇਬਰ ਵਿਭਾਗ ਤੇ ਪ੍ਰਾਹੁਣਾਚਾਰੀ ਵਿਭਾਗ
ਵੀਡੀਓ ਲਈ ਕਲਿੱਕ ਕਰੋ -: