ਮਾਨ ਸਰਕਾਰ ਨੇ ਟੈਕਸ ਚੋਰੀ ਰੋਕਣ ਦੇ ਉਦੇਸ਼ ਨਾ ਵੱਡਾ ਕਦਮ ਚੁੱਕਿਆ ਹੈ। ਟੈਕਸ ਖੁਫੀਆ ਵਿੰਗ ਦੀ ਸਥਾਪਨਾ ਨੂੰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਟੈਕਸ ਖੁਫੀਆ ਵਿੰਗ ਨਾਲ ਟੈਕਸ ਚੋਰੀ ਰੁਕਣ ਦੇ ਇਲਾਵਾ ਪੰਜਾਬ ਸਰਕਾਰ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ।
ਟੈਕਸ ਇੰਟੈਲੀਜੈਂਸ ਵਿੰਗ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ। ਇੱਕ ਕੇਂਦਰੀ ਯੂਨਿਟ ਤੋਂ ਇਲਾਵਾ ਦੋ ਹੋਰ ਯੂਨਿਟ ਬਣਾਏ ਜਾਣਗੇ। ਕੇਂਦਰੀਕ੍ਰਿਤ ਯੂਨਿਟ ਵਿੱਚ ਇੱਕ ਸੰਯੁਕਤ ਕਮਿਸ਼ਨਰ, ਤਿੰਨ ਈਟੀਓ, ਛੇ ਇੰਸਪੈਕਟਰ ਅਤੇ ਛੇ ਮਾਹਰ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ :
ਇਹ ਵੀ ਪੜ੍ਹੋ : ਬੈਲਜੀਅਮ ਦੀ ਗੋਰੀ ਨੇ ਨਿਹੰਗ ਸਿੰਘ ਨਾਲ ਕਰਾਇਆ ਆਨੰਦ ਕਾਰਜ, ਬਾਣਾ ਧਾਰਨ ਕਰ ਬਣੀ ਸਿੰਘਣੀ
ਇਸ ਵਿੰਗ ਵਿੱਚ ਸਾਈਬਰ, ਕਾਨੂੰਨੀ, ਵਪਾਰ ਤੋਂ ਇਲਾਵਾ ਹੋਰ ਮਾਹਿਰ ਸ਼ਾਮਲ ਕੀਤੇ ਜਾਣਗੇ। ਇਹ ਵਿੰਗ ਜਾਅਲੀ ਬਿੱਲਾਂ ‘ਤੇ ਤਿੱਖੀ ਨਜ਼ਰ ਰੱਖੇਗਾ। ਸਿਰਫ਼ ਡੇਢ ਮਹੀਨੇ ਵਿੱਚ ਹੀ ਸਰਕਾਰ ਨੂੰ ਡਾਟਾ ਮਾਈਨਿੰਗ ਸਿਸਟਮ ਤੋਂ 107 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਰਕਾਰ ਨੇ ਇਹ ਅੰਕੜਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਪਿਛਲੇ ਦੋ ਸਾਲਾਂ ਦੌਰਾਨ ਵਿਭਾਗ ਨੂੰ ਸਿਰਫ਼ 600 ਕਰੋੜ ਰੁਪਏ ਦੀ ਹੀ ਕਮਾਈ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: